ਕੁਰਾਲੀ 10 ਅਪ੍ਰੈਲ (ਜਗਦੇਵ ਸਿੰਘ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਗੌਰ ਸ਼ਾਹ ਜੀ ਦੇ ਪਾਵਨ ਅਸਥਾਨ ਪਿੰਡ ਡੰਗੌਲੀ ਜ਼ਿਲਾ ਰੋਪੜ ਵਿਖੇ ਸਾਲਾਨਾ ਭੰਡਾਰਾ 22 ਮਈ ਦਿਨ ਵੀਰਵਾਰ ਨੂੰ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਲਾਨਾ ਭੰਡਾਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।ਜਿਸ ਦੇ ਵਿੱਚ ਦੂਰੋਂ ਨੇੜਿਓ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜਰੀ ਭਰਦੀਆਂ ਹਨ। ਇਸ ਮੌਕੇ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਏ ਜਾਣਗੇ।ਇਸ ਲਈ ਉਹਨਾਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਵੱਧ ਚੜ ਕੇ ਇਸ ਸਲਾਨਾ ਭੰਡਾਰੇ ਵਿੱਚ ਹਾਜ਼ਰੀ ਭਰੋ ਅਤੇ ਪੀਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।ਇਸ ਮੌਕੇ ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਪ੍ਰਦੀਪ ਰਾਣਾ, ਗੁਰਪਾਲ ਸਿੰਘ ਛੰਮਾ, ਬਹਾਦਰ ਸਿੰਘ, ਟਿੰਕੂ, ਸਤਨਾਮ ਸਿੰਘ, ਸੁੱਖਾ, ਦੀਪਾ, ਹਰਨੇਕ ਸਿੰਘ, ਜਿੰਦਰ ਸਿੰਘ, ਜਸਵੀਰ ਸਿੰਘ ਜੱਸੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।।