ਐਸ.ਏ.ਐਸ. ਨਗਰ (ਮੋਹਾਲੀ) 2 ਜੂਨ(ਹਰਬੰਸ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੇ ਤਹਿਤ ਸ਼ਹਿਰਾਂ ਦੇ ਵੱਖ -ਵੱਖ ਵਾਰਡਾਂ ਅਤੇ ਪਿੰਡਾਂ ਦੇ ਵਿੱਚ ਸਮਾਗਮ ਕਰਕੇ ਨੌਜਵਾਨ ਵਰਗ ਅਤੇ ਹੋਰਨਾਂ ਨੂੰ ਨਸ਼ਿਆਂ ਦੀ ਰੋਕਥਾਮ ਕਰਨ ਦੇ ਵਿੱਚ ਆਪੋ -ਆਪਣੇ ਪੱਧਰ ਤੇ ਯੋਗਦਾਨ ਪਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਨੌਜਵਾਨ ਵਰਗ ਉਚੇਚੇ ਤੌਰ ਤੇ ਲਾਮਬੰਦ ਕੀਤਾ ਜਾ ਰਿਹਾ ਹੈ। ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅੱਜ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੇ ਤਹਿਤ ਪਿੰਡ ਨਗਾਰੀ , ਦੈੜੀ , ਗੀਗੇ ਮਾਜਰਾ ਅਤੇ ਪਿੰਡ ਮਿੰਡੇਮਾਜਰਾ ਵਿਖੇ ਰੱਖੇ ਗਏ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ , ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ ਅਤੇ ਪਿੰਡਾਂ ਦੇ ਵਿੱਚ ਨੌਜਵਾਨ ਆਪ ਮੁਹਾਰੇ ਅਗਾਹ ਹੋ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਉਦੋਂ ਹੀ ਸਹੀ ਮਾਇਨਿਆਂ ਦੇ ਵਿੱਚ ਸਫਲ ਹੋ ਨਿਬੜਦੀ ਹੈ , ਜਦੋਂ ਲੋਕਾਂ ਦਾ ਸਹਿਯੋਗ ਮਿਲੇ ਅਤੇ ਇਸ ਗੱਲ ਦੇ ਲਈ ਸਾਨੂੰ ਬੜੀ ਤਸੱਲੀ ਹੈ ਕਿ ਲੋਕ ਇਸ ਮੁਹਿੰਮ ਦੇ ਵਿੱਚ ਲਗਾਤਾਰ ਪੂਰੇ ਉਤਸ਼ਾਹ ਦੇ ਨਾਲ ਜੁੜਦੇ ਜਾ ਰਹੇ ਹਨ, ਜੋ ਕਿ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੇ ਸਾਕਾਰਤਮਕ ਨਤੀਜੇ ਲਿਆਉਣ ਦਾ ਸਬੱਬ ਬਣੇਗਾ, ਉਹਨਾਂ ਕਿਹਾ ਕਿ ਪਿੰਡਾਂ ਦੇ ਚੁਣੇ ਹੋਏ ਨੁਮਾਇੰਦੇ -ਮੈਂਬਰ ਪੰਚਾਇਤ ਅਤੇ ਸਰਪੰਚਾਂ ਦੇ ਵੱਲੋਂ ਵੀ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਫਿਰ ਤੋਂ ਤੰਦਰੁਸਤ ਪੰਜਾਬ ਵਜੋਂ ਜਾਣਿਆ ਜਾਵੇਗਾ, ਜਦੋਂ ਨੌਜਵਾਨ ਵਰਗ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ ਤਾਂ ਉਹ ਪਹਿਲਾਂ ਤੋਂ ਵੀ ਵਧੇਰੇ ਜਨੂਨ ਨਾਲ ਕੰਮ ਕਰੇਗਾ ਅਤੇ ਉਸ ਨੂੰ ਪਹਿਲਾਂ ਤੋਂ ਮੁਕਾਬਲਤਨ ਬਿਹਤਰ ਨਤੀਜੇ ਮਿਲਣਗੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਜਿੱਥੇ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੇ ਤਹਿਤ ਪੰਜਾਬ ਵਿੱਚ ਸਮਾਗਮ ਕੀਤੇ ਜਾ ਰਹੇ ਹਨ , ਉੱਥੇ ਨਾਲ ਹੀ ਲੋਕਾਂ ਦੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦੇ ਲਈ ਵੀ ਉਪਰਾਲੇ ਲਗਾਤਾਰ ਜਾਰੀ ਹਨ ਅਤੇ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ , ਜਿਸ ਦੇ ਚਲਦੇ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਕੋਲ ਵੀ ਹੁਣ ਬੋਲਣ ਲਈ ਕੁਝ ਨਹੀਂ ਰਿਹਾ ,ਇਸ ਮੌਕੇ ਤੇ ਮੌਕੇ ਤੇ ਦਮਨਦੀਪ ਕੌਰ ਐਸ.ਡੀ.ਐਮ. ਮੋਹਾਲੀ,
ਹਰਜੋਤ ਸਿੰਘ- ਨਾਇਬ ਤਹਿਸੀਲਦਾਰ,
ਹਰਸਿਮਰਨ ਸਿੰਘ ਬੱਲ- ਡੀ.ਐਸ.ਪੀ.,
ਧਨਵੰਤ ਸਿੰਘ ਰੰਧਾਵਾ- ਬੀ.ਡੀ.ਪੀ.ਓ.,
ਜਸਪਾਲ ਸਿੰਘ ਜੇ.ਈ. ਪੰਚਾਇਤੀ ਵਿਭਾਗ,
ਸਿਮਰਨ ਸਿੰਘ ਐਸ.ਐਚ.ਓ. ਸੋਹਾਣਾ, ਜਗਤਾਰ ਸਿੰਘ ਸਰਪੰਚ ਪਿੰਡ ਨਗਾਰੀ
ਸਤਨਾਮ ਸਿੰਘ ਸਰਪੰਚ ਪਿੰਡ ਗੀਗਾ ਮਾਜਰਾ
ਮਲਕੀਤ ਕੌਰ ਪਤਨੀ ਸੁਖਵਿੰਦਰ ਸਿੰਘ ਸਰਪੰਚ ਪਿੰਡ ਮਿੰਢੇ ਮਾਜਰਾ
ਰਣਜੀਤ ਕੌਰ ਪਤਨੀ ਅਮਨਦੀਪ ਸਿੰਘ ਸਰਪੰਚ ਪਿੰਡ ਦੈੜੀ,ਅਵਤਾਰ ਸਿੰਘ ਮੌਲੀ
ਬਲਜੀਤ ਸਿੰਘ ਦੈੜੀ
ਡਾ. ਕੁਲਦੀਪ ਸਿੰਘ,
ਭੁਪਿੰਦਰ ਸਿੰਘ,ਆਰ.ਪੀ.ਸ਼ਰਮਾ,
ਹਰਮੇਸ਼ ਸਿੰਘਕੁੰਬੜਾ,ਅਕਬਿੰਦਰ ਸਿੰਘ ਗੋਸਲ,
ਆਰ.ਐਸ.ਢਿੱਲੋਂ,ਹਰਪਾਲ ਸਿੰਘ ਬਰਾੜ,
ਅਮਰਜੀਤ ਸਿੰਘ,ਗੁਰਪ੍ਰੀਤ ਸਿੰਘ ਕੁਰੜਾ- ਹਲਕਾ ਕੋਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ,ਸੰਨੀ ਮੌਲੀ,ਕਰਮਜੀਤ ਗਿਰ- ਬਲਾਕ ਪ੍ਰਧਾਨ,ਲੱਕੀ ਨਗਾਰੀ, ਵੀ ਹਾਜ਼ਰ ਸਨ,