ਮਾਜਰੀ, 28 ਸਤੰਬਰ ( ਜਗਦੇਵ ਸਿੰਘ)
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਲਈ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦਾ ਜੱਥਾ ਰਵਾਨਾ ਹੋਇਆ। ਇਸ ਸਬੰਧੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਤੋਂ ਗੁਰਦੀਪ ਸਿੰਘ ਮਹਿਰਮਪੁਰ ਤੇ ਜਸਵੀਰ ਸਿੰਘ ਲਾਲਾ ਸਲੇਮਪੁਰ ਦੀ ਅਗਵਾਈ ‘ਚ ਮਿਸ਼ਨ ਮੈਂਬਰਾਂ ਦਾ ਜਥਾ ਰਵਾਨਾ ਕਰਦਿਆਂ ਜਨਰਲ ਸੈਕਟਰੀ ਰਵਿੰਦਰ ਸਿੰਘ ਵਜੀਦਪੁਰ ਤੇ ਧਾਰਮਿਕ ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਹਰਮਨ ਨੇ ਦੱਸਿਆ ਮੋਰਚੇ ‘ਚ ਮਿਸ਼ਨ ਦੇ ਮੈਂਬਰਾਂ ਵੱਲੋਂ ਹਰ ਮਹੀਨੇ 28 ਤਾਰੀਖ ਨੂੰ ਜੱਥਾ ਦੇ ਰੂਪ ਵਿੱਚ ਹਾਜ਼ਰੀ ਭਰੀ ਜਾਂਦੀ ਹੈ। ਮੋਰਚੇ ਤੋਂ ਅੱਗੇ ਇਹ ਜੱਥਾ ਮੁੱਖ ਮੰਤਰੀ ਨਿਵਾਸ ਵੱਲ ਕੂਚ ਕੀਤਾ ਜਾਂਦਾ ਹੈ। ਉਨ੍ਹਾਂ ਹੋਰਨਾਂ ਨੂੰ ਵੀ ਇਸੇ ਤਰ੍ਹਾਂ ਹਰ ਪਿੰਡ ‘ਚ ਹਰ ਮਹੀਨੇ ਜੱਥਾ ਭੇਜਣ ਅਤੇ ਮਿਸ਼ਨ ਦੇ ਮਹੀਨਾਵਾਰ ਜੱਥੇ ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਗੁਰਬਚਨ ਸਿੰਘ ਮੁੰਧੋਂ, ਭਾਈ ਰਾਮ ਸਿੰਘ ਅਭੀਪੁਰ, ਬਲਵਿੰਦਰ ਸਿੰਘ ਰੰਗੂਆਣਾ, ਸ਼ੇਰ ਸਿੰਘ ਨੱਗਲ, ਬਹਾਦਰ ਸਿੰਘ ਮੁੰਧੋਂ, ਦਾਰਾ ਸਿੰਘ ਮਾਜਰੀ, ਦਰਸ਼ਨ ਸਿੰਘ ਖੇੜਾ, ਹਰਪਾਲ ਸਿੰਘ ਮਹਿਰੌਲੀ, ਸੋਹਣ ਸਿੰਘ ਸੰਗਤਪੁਰਾ, ਅਮਰ ਸਿੰਘ ਮਹਿਰਮਪੁਰ, ਗੁਰਜੀਤ ਸਿੰਘ ਬੂਥਗੜ੍ਹ ਆਦਿ ਵੀ ਹਾਜ਼ਰ ਸਨ।