ਕੁਰਾਲੀ/ਮਾਜਰੀ 15 ਅਪ੍ਰੈਲ (ਜਗਦੇਵ ਸਿੰਘ)   

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਹੋਂਦ ‘ਚ ਪੰਜ ਮੈਬਰੀ ਕਮੇਟੀ ਦੇ ਹੱਕ ‘ਚ ਅਕਾਲੀ ਆਗੂ ਗੁਰਵਿੰਦਰ ਸਿੰਘ ਡੂਮਛੇੜੀ ਵੱਲੋਂ ਮਾਜਰੀ ਬਲਾਕ ਵਿਖੇ ਸਮਰੱਥਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਬੋਲਦਿਆਂ ਸ. ਡੂਮਛੇੜੀ ਨੇ ਕਿਹਾ ਕਿ ਅਕਾਲੀ ਦਲ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਇੱਕੋ ਇੱਕ ਪ੍ਰਮੁੱਖ ਪਾਰਟੀ ਸੀ, ਪਰ ਜਿਥੇ ਪ੍ਰਕਾਸ਼ ਸਿੰਘ ਬਾਦਲ ਕੌਮ ਤੇ ਪੰਜਾਬ ਪ੍ਰਤੀ ਜਿਮੇਂਵਾਰੀ ਨੂੰ ਭੁੱਲਕੇ ਅਕਾਲੀ ਦਲ ਨੂੰ ਆਪਣੀ ਵਿਰਾਸਤ ਬਣਾਉਣ ਵੱਲ ਚੱਲ ਪਏ। ਜਿਸ ਨਾਲ ਪੰਥ ਤੇ ਪੰਜਾਬ ਦਾ ਗਹਿਰਾ ਨੁਕਸਾਨ ਹੋਇਆ। ਇਸਤੋਂ ਬਾਅਦ ਵੀ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਘਰ ਦੀ ਜਗੀਰ ਸਮਝਕੇ ਵਰਤਣ ਲੱਗ ਪਏ ਹਨ। ਜਿਸ ਕਾਰਨ ਸਿੱਖਾਂ ਦੇ ਮਨ ‘ਚ ਰੋਸ਼ ਉਪਜਿਆ ਹੈ ਅਤੇ ਕੌਮ ਪੰਥ ਦੀ ਸਿਆਸੀ ਪਾਰਟੀ ਬਿਨ੍ਹਾਂ ਆਗੂ ਵਿਹੂਣੇ ਹੋ ਗਏ। ਜਿਸਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਹਰਿਦ ਆਗੂਆਂ ਦੀ ਭਰਤੀ ਸਬੰਧੀ ਡਿਊਟੀ ਲਗਾਈ ਗਈ। ਜਿਸ ਤਹਿਤ ਉਨ੍ਹਾਂ ਪੰਜਾਬ ਵਾਸੀਆਂ ਨੂੰ ਵਧ ਚੜ੍ਹਕੇ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਅਪੀਲ ਕੀਤੀ। ਸ. ਡੂਮਛੇੜੀ ਨੇ ਸਮਰੱਥਕਾਂ ਨੂੰ ਕਾਪੀਆਂ ਦੇ ਕੇ ਭਾਰਤੀ ਲਈ ਤੇ ਅਗਲੇ ਦਿਨਾਂ ‘ਚ ਕਾਨਫ਼ਰੰਸ ਕਰਨ ਲਈ ਡਿਊਟੀਆਂ ਵੀ ਲਗਾਈਆਂ। ਇਸ ਮੌਕੇ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਹਰਿੰਦਰ ਸਿੰਘ ਕੁਬਾਹੇੜੀ, ਸਵਰਨ ਸਿੰਘ ਰਾਣੀਮਾਜਰਾ, ਅੱਛਰ ਸਿੰਘ ਕੰਸਾਲਾ, ਬਾਬਾ ਰਾਮ ਸਿੰਘ ਅਭੀਪੁਰ, ਸੋਹਣ ਸਿੰਘ ਸੰਗਤਪੁਰਾ, ਜਗਤਾਰ ਸਿੰਘ ਖੇੜਾ, ਭਗਤ ਸਿੰਘ ਭਗਤਮਾਜਰਾ, ਜੱਸਾ ਰਸੂਲਪੁਰ, ਸਾਧੂ ਸਿੰਘ ਸੰਗਤਪੁਰ, ਦਰਸ਼ਨ ਸਿੰਘ ਖੇੜਾ, ਗੁਰਮੁੱਖ ਸਿੰਘ ਨਗਲੀਆਂ, ਰਜਿੰਦਰ ਸਿੰਘ ਸੰਗਤਪੁਰ, ਤੇਜਾ ਸਿੰਘ ਮੁੱਲਾਂਪੁਰ, ਨਿੱਕਾ ਸਿੰਘ ਖਿਜਰਾਬਾਦ, ਅਵਤਾਰ ਸਿੰਘ ਸੰਗਤਪੁਰਾ, ਗੁਰਵਿੰਦ ਸਿੰਘ ਮੁੰਧੋਂ ਤੇ ਸੁਰਿੰਦਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

ਸ਼ੇਅਰ