ਚੰਡੀਗੜ੍ਹ,ਮੋਹਾਲੀ 6 ਅਪ੍ਰੈਲ (ਜਗਦੇਵ ਸਿੰਘ)

ਅੱਜ ਯੂਥ ਆਫ ਪੰਜਾਬ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਵਿਆਹ ਕਰਵਾਏ ਗਏ , ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਵਾਰੋ ਵਾਰੀ ਆਈਆਂ ਬਾਰਾਤਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ..॥ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਦਿਨ ਤਿੰਨ ਲੋੜਵੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਤਿੰਨਾਂ ਜੋੜਿਆਂ ਨੂੰ ਵਿਵਾਹਿਕ ਜੀਵਨ ਜਿਉਣ ਲਈ ਜਰੂਰਤ ਦਾ ਸਮਾਨ ਜਿਵੇਂ ਬੈੱਡ, ਗੱਦੇ, ਅਲਮਾਰੀ, ਕੂਲਰ, ਸਿਲਾਈ ਮਸ਼ੀਨ, ਵਰਤੋਂ ਵਿੱਚ ਆਉਣ ਵਾਲੇ ਸੂਟ, ਚਾਂਦੀ ਦੀਆਂ ਝਾਂਜਰਾਂ, ਜੋੜਿਆਂ ਨੂੰ ਘੜੀਆਂ ਸਮੇਤ ਹੋਰ ਸਮਾਨ ਦਿੱਤਾ ਗਿਆ..॥ ਇਸ ਮੌਕੇ ਸੰਸਥਾ ਵਲੋਂ ਵਿਵਾਹਿਕ ਜੋੜਿਆਂ ਨੂੰ ਸ਼ਗੁਨ ਪਾ ਕੇ ਉਹਨਾਂ ਦੀ ਜਿੰਦਗੀ ਦੇ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ..॥ ਇਸ ਮੌਕੇ ਇਲਾਕੇ ਦੇ ਮੋਹਤਬਰ ਤੇ ਦਾਨੀ ਸੱਜਣਾਂ ਵਲੋਂ ਵੀ ਸਮਾਗਮ ਵਿੱਚ ਪਹੁੰਚ ਕੇ ਨਵੇਂ ਵਿਆਹੇ ਜੋੜਿਆਂ ਨੂੰ ਵਧਾਈ ਦਿੱਤੀ ਗਈ..॥ ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਬੈਦਵਾਣ ਨੇ ਸਹਿਯੋਗੀ ਸੱਜਣਾਂ ਜਿਵੇਂ ਕਿਸਾਨ ਆਗੂ ਕ੍ਰਿਪਾਲ ਸਿੰਘ ਸਿਆਊ, ਇਲਾਕੇ ਦੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀਂ ਆਗੂ ਅਮਰਜੀਤ ਸਿੰਘ ਗਿੱਲ, ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਬੈਦਵਾਣ, ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ, ਸੀਨੀਅਰ ਅਕਾਲੀ ਆਗੂ ਪਰਮਜੀਤ ਕੌਰ ਲਾਂਡਰਾਂ, ਉੱਘੇ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਸਪੋਰਟਸ ਪ੍ਰਮੋਟਰ ਮਹਿੰਦਰ ਸਿੰਘ ਸੋਹਾਣਾ, ਸੀਨੀਅਰ ਕਾਂਗਰਸੀ ਆਗੂ ਤੇ ਮੋਹਾਲੀ ਤੋਂ ਐੱਮ.ਸੀ ਕੁਲਜੀਤ ਸਿੰਘ ਬੇਦੀ, ਸਮਾਜ ਸੇਵੀ ਆਭਾ ਬੰਸਲ, ਸਮਾਜ ਸੇਵੀ ਰਾਹੁਲ ਸ਼ਰਮਾ ਸਮੇਤ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ..॥ ਦੱਸਣਯੋਗ ਹੈ ਕਿ ਸਮਾਗਮ ਦੌਰਾਨ ਆਨੰਦ ਕਾਰਜ ਦੀ ਰਸਮ ਸੰਪੰਨ ਹੋਣ ਉਪਰੰਤ ਸੰਸਥਾ ਦੇ ਚੇਅਰਮੈਨ ਪਰਮਦੀਪ ਬੈਦਵਾਣ ਨਵ-ਵਿਆਹੇ ਜੋੜਿਆਂ ਨੂੰ ਵਧਾਈ ਦਿੰਦੇ ਇਹ ਕਹਿੰਦੇ ਭਾਵੁਕ ਹੋ ਗਏ ਕਿ ਧੀਆਂ ਸੱਚ ਵਿੱਚ ਬੇਗਾਨਾ ਧੰਨ ਹੁੰਦੀਆਂ ਨੇ..॥ ਜੰਮਣਾ ਕਿਸੇ ਹੋਰ ਘਰੇ ਤੇ ਸੰਭਾਲਣਾ ਕਿਸੇ ਹੋਰ ਘਰ ਨੂੰ ਇਹੀ ਇਹਨਾਂ ਦੀ ਕਿਸਮਤ ਹੈ..॥ ਉਹਨਾਂ ਬੋਲਦੇ ਹੋਏ ਕਿਹਾ ਕਿ ਧੀਆਂ ਆਪਣੀ ਕਿਸਮਤ ਆਪ ਨਾਲ ਲੈ ਕੇ ਆਉਂਦੀਆਂ ਨੇ, ਅਸੀਂ ਧੀਆਂ ਨੂੰ ਨਹੀਂ ਖਵਾ ਸਕਦੇ ਉਲਟਾ ਉਹਨਾਂ ਦੀ ਕਿਸਮਤ ਦਾ ਆਪ ਖਾਂਦੇ ਹਾਂ..॥ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਦੇ ਆਰਥਿਕ ਪੱਖੋਂ ਮਜਬੂਤ ਤਬਕੇ ਨੂੰ ਲੋੜਵੰਦ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਇਹੋ ਜਿਹੇ ਵਿਵਾਹਿਕ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ..॥ ਇਸ ਨਾਲ ਇਨਸਾਨੀਅਤ ਦੇ ਨਾਲ ਨਾਲ ਭਰੂਣ ਹੱਤਿਆ ਵਰਗੀ ਕੁਰੀਤੀ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ..॥ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਸਾਰੇ ਦਾਨੀ ਸੱਜਣਾਂ ਸਮੇਤ ਆਸ਼ੀਰਵਾਦ ਦੇਣ ਆਈ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਤੇ ਜਾਣੇ ਅਣਜਾਣੇ ਹੋਈ ਭੁੱਲ ਚੁੱਕ ਲਈ ਮਾਫੀ ਮੰਗੀ ਗਈ..॥ਇਸ ਮੌਕੇ ਤੇ ਹਾਜਰ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ..॥ ਇਸ ਮੌਕੇ ਸੰਸਥਾ ਦੇ ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ ਮੋਹਾਲੀ, ਜਰਨਲ ਸਕੱਤਰ ਲੱਕੀ ਕਲਸੀ, ਵਿੱਕੀ ਮਨੌਲੀ, ਗੁਰਜੀਤ ਮਾਮਾ ਮਟੌਰ, ਰਵੀ ਮਟੌਰ, ਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਮਲਕੀਤ ਸਿੰਘ ਸੋਹਾਣਾ, ਸੋਨੀ ਸੋਹਾਣਾ, ਮਨਜੀਤ ਸਿੰਘ, ਅਵਤਾਰ ਸਿੰਘ ਚਡਿਆਲਾ, ਤੇਜੀ ਮਟੌਰ, ਸੋਨੂੰ ਬੈਦਵਾਣ, ਇਕਬਾਲ ਸਿੰਘ ਬੈਰੋੰਪੁਰ, ਸੁਨੀਲ ਬਾਂਸਲ, ਐਮ.ਸੀ ਜਸਪਾਲ ਸਿੰਘ ਪਾਲੀ, ਰਵੀ ਮਨੌਲੀ, ਜਤਿੰਦਰ ਬੈਦਵਾਣ, ਦੀਪ ਸਟੂਡਿਉ ਮਟੌਰ,  ਮਨਜੀਤ  ਸਰਪੰਚ ਦਾਦੂ ਮਾਜਰਾ.  ਮਨਵੀਰ  ਬੈਦਵਾਣ, ਸ਼ੈਰੀ ਚੱਕਲ  ਚੰਨੀ ਮਟੌਰ , ਮਿੱਕੀ ਕਲਸੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ..॥

ਸ਼ੇਅਰ