ਕੁਰਾਲੀ 29 ਸਤੰਬਰ,(ਜਗਦੇਵ ਸਿੰਘ)
ਨੇੜਲੇ ਪਿੰਡ ਰਕੋਲੀ ਸਿੰਘਪੁਰਾ (ਝਿੰਗੜਾ ਖੁਰਦ) ਦੇ ਲੋਕਾਂ ਨੇ ਸਿਆਣਪ ਤੇ ਸੂਝਵਾਨਤਾ ਦਾ ਸਬੂਤ ਦਿੰਦਿਆ ਪਿੰਡ ਚ ਸਰਬ-ਸੰਮਤੀ ਨਾਲ ਪੰਚਾਇਤ ਚੁਣੀ ਹੈ। ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਭਰਪੂਰ ਸਲਾਘਾ ਕੀਤੀ ਜਾ ਰਹੀ ਹੈ।ਇਸ ਮੌਕੇ ਸਮਾਜ ਸੇਵੀ ਜਰਨੈਲ ਸਿੰਘ ਰਕੌਲੀ , ਸਾਬਕਾ ਚੇਅਰਮੈਨ ਬਲਵਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਮਨਜੀਤ ਕੌਰ ਸਾਬਕਾ ਸਾਬਕਾ ਸਰਪੰਚ, ਲੰਬੜਦਾਰ ਨਰਿੰਦਰ ਸਿੰਘ, ਲੰਬੜਦਾਰ ਬਲਵਿੰਦਰ ਸਿੰਘ ਸਮੇਤ ਸਾਰਿਆਂ ਦੀ ਅਗਵਾਈ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਸਮੁੱਚੀ ਪੰਚਾਇਤ ਚੁਣੀ ਗਈ।ਇਸ ਚੋਣ ਲਈ ਸਾਰੇ ਪਿੰਡ ਦਾ ਇਕੱਠ ਪਿੰਡ ਦੇ ਸਕੂਲ ਚ ਕੀਤਾ ਗਿਆ,ਜਿਸ ਵਿੱਚ ਉਕਤ ਮੋਹਤਬਰਾਂ ਨੇ ਸੁਝਾਅ ਦਿੱਤਾ ਗਿਆ ਕਿ ਜੇਕਰ ਅਸੀਂ ਸਰਬ-ਸੰਮਤੀ ਨਾਲ ਸਰਪੰਚ ਤੇ ਪੰਚਾਇਤ ਚੁਣਦੇ ਹਾਂ ਤਾਂ ਜਿੱਥੇ ਸਾਡੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ, ਉੱਥੇ ਲੋਕਾਂ ਤੇ ਸਰਕਾਰ ਦਾ ਖਰਚਾ ਵੀ ਬਚਦਾ ਹੈ।ਜਿਸ ਤੋਂ ਬਾਅਦ ਸਾਰੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਦੇ ਸੂਝਵਾਨ ਕਰਮਜੀਤ ਸਿੰਘ ਨੂੰ ਸਰਪੰਚ, ਗੁਰਮੀਤ ਸਿੰਘ, ਸੁਖਵਿੰਦਰ ਕੌਰ, ਹਰਜੀਤ ਸਿੰਘ, ਗੁਰਵਿੰਦਰ ਸਿੰਘ ਗੁਰਮੀਤ ਕੌਰ ਨੂੰ ਸਰਬ ਸੰਮਤੀ ਨਾਲ ਪੰਚ ਚੁਣ ਲਿਆ ਗਿਆ ਹੈ।
ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਕਰਮਜੀਤ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਵੇਂ ਪਿਛਲੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਨਹੀਂ ਕੀਤਾ ਗਿਆ ਅਤੇ ਪਿੰਡ ਦਾ ਪੂਰਨ ਰੂਪ ਚ ਵਿਕਾਸ ਕੀਤਾ ਗਿਆ ਉਸੇ ਤਰਹਾਂ ਭਵਿੱਖ ਵਿੱਚ ਵੀ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਵਿਕਾਸ ਕਾਰਜ ਕੀਤੇ ਜਾਣਗੇ।ਇਸ ਤੋਂ ਬਾਅਦ ਨਵੀਂ ਚੁਣੀ ਗਈ ਸਮੁੱਚੀ ਪੰਚਾਇਤ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।