ਕੁਰਾਲੀ11ਨਵੰਬਰ (ਜਗਦੇਵ ਸਿੰਘ)
ਪਿੰਡ ਕਾਲੇਵਾਲ ਦੇ ਸੰਤ ਬਾਬਾ ਜੁਗਤ ਰਾਮ ਜੀ ਸਪੋਰਟਸ ਕਲੱਬ ਵਲੋਂ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਲੱਖ ਰੁਪਏ ਫਸਟ ਤੇ ਇਕਵੰਜਾ ਹਜ਼ਾਰ ਰੁਪਏ ਰਨਰਅੱਪ ਇਨਾਮ ਵਾਲਾ ਫੁੱਟਬਾਲ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਖੇੜਾ, ਸੀਨੀਅਰ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ ਤੇ ਮੇਜਰ ਸਿੰਘ ਸੰਗਤਪੁਰਾ ਰਣਜੀਤ ਸਿੰਘ ਨੋਨਾ ਪਡਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਨੇ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਤੇ ਬੈਸਟ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਕਲੱਬ ਪ੍ਰਧਾਨ ਅਰਵਿੰਦਰ ਸਿੰਘ ਬੈਂਸ ਤੇ ਸਰਪੰਚ ਨੋਨੀ ਬੈਂਸ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਸੀਨੀਅਰ ਮੈਬਰਾਂ ਗੋਲਾ ਸੈਕਟਰੀ ਤੇ ਗੁਰਜੀਤ ਸਿੰਘ ਬਾਬਾ ਨੇ ਫਾਈਨਲ ਦਿਨ ਦੇ ਮੈਚਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਆਪਣੇ ਮੈਚਾਂ ਨੂੰ ਜਿੱਤਣ ਉਪਰੰਤ ਚਾਰ ਟੀਮਾਂ ਜਿਨ੍ਹਾਂ ‘ਚ ਕਾਲੇਵਾਲ, ਚਤਾਮਲੀ, ਚੀਮਾ ਅਤੇ ਬਡਲਾ ਦੀਆਂ ਟੀਮਾਂ ਸੈਮੀਫ਼ਾਈਨਲ ਵਿਚ ਪਹੁੰਚੀਆਂ। ਪਹਿਲਾ ਸੈਮੀਫਾਈਨਲ ਚਤਾਮਲੀ ਤੇ ਚੀਮਾ ਦੀਆਂ ਟੀਮਾਂ ਵਿਚਾਲੇ ਖਿਡਾਇਆ ਗਿਆ ਜਿਸ ਚ ਚੀਮਾ ਦੀ ਟੀਮ ਨੇ ਚਤਾਮਲੀ ਦੀ ਟੀਮ ਨੂੰ ਦੋ ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਕਾਲੇਵਾਲ ਦੀ ਟੀਮ ਨੇ ਵੀ ਬਡਲਾ ਦੀ ਟੀਮ ਨੂੰ ਦੋ ਗੋਲਾਂ ਨਾਲ ਮਾਤ ਦੇ ਕੇ ਮੈਚ ਨੂੰ ਆਪਣੇ ਨਾਮ ਕਰ ਲਿਆ।
ਚਾਰ ਦਿਨਾਂ ਦੀ ਉਡੀਕ ਤੋਂ ਬਾਅਦ ਫਿਰ ਆਈ ਫਾਈਨਲ ਮੈਚ ਦੀ ਵਾਰੀ। ਫਾਈਨਲ ਕਾਲੇਵਾਲ ਤੇ ਚੀਮਾ ਦੀ ਟੀਮ ਵਿਚਾਲੇ ਹੋਇਆ। ਰਹਿੰਦੇ ਸਮੇਂ ਦੌਰਾਨ ਦੋਵੇਂ ਟੀਮਾਂ ਦੇ ਗੋਲ ਕਰਨ ਚ ਅਸਮਰਥ ਰਹਿਣ ਤੋਂ ਬਾਅਦ ਪ੍ਰਬੰਧਕਾਂ ਵਲੋਂ ਸਮੇਂ ਦੀ ਨਿਜਾਕਤ ਨੂੰ ਸਮਝਦਿਆਂ ਪਲੈਂਟੀ ਕਿਕਜ ਰਾਹੀਂ ਮੈਚ ਦਾ ਨਤੀਜਾ ਘੋਸ਼ਿਤ ਕਰਨ ਦਾ ਫ਼ੈਸਲਾ ਲਿਆ। ਫਿਰ ਕੀ ਸੀ ਨਤੀਜਾ ਆਸ ਮੁਤਾਬਿਕ ਕਾਲੇਵਾਲ ਦੀ ਟੀਮ ਦੇ ਹੱਕ ਚ ਰਿਹਾ। ਕੁਲ ਮਿਲਾ ਕੇ ਕਾਲੇਵਾਲ ਦੀ ਟੀਮ ਨੇ ਪਹਿਲਾ ਇਕ ਲੱਖ ਦਾ ਇਨਾਮ ਜਿੱਤ ਲਿਆ ਅਤੇ ਚੀਮਾ ਦੀ ਟੀਮ ਨੂੰ ਇਕਵੰਜਾ ਹਜ਼ਾਰ ਦੇ ਦੂਜੇ ਇਨਾਮ ਤੇ ਸਬਰ ਕਰਨਾ ਪਿਆ।
ਇਸੇ ਦੌਰਾਨ ਦੋ ਖਿਡਾਰੀਆਂ ਜਿਨ੍ਹਾਂ ਕਾਲੇਵਾਲ ਦੀ ਟੀਮ ਦਾ ਪਰਗਟ ਤੇ ਚੀਮਾ ਦੀ ਟੀਮ ਦਾ ਬਿੰਦ ਚੀਮਾ ਨੂੰ ਬੈਸਟ ਪਲੇਅਰ ਚੁਣਿਆ ਗਿਆ ਤੇ 32 ਇੰਚੀ ਐਲਈਡੀ ਸਮਾਰਟ ਟੀਵੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕ ਲੱਕੀ ਡਰਾਅ ਵੀ ਕਢੀਆ ਗਿਆ। ਆਖ਼ਰ ਚ ਨੋਨੀ ਬੈਂਸ ਸਰਪੰਚ ਕਾਲੇਵਾਲ ਨੇ ਚਾਰੇ ਦਿਨ ਪਹੁੰਚੇ ਵੱਖ ਵੱਖ ਵੱਖ ਪਾਰਟੀਆਂ ਦੇ ਆਗੂਆਂ, ਸਹਿਜੋਗੀਆ, ਸਾਰੇ ਖਿਡਾਰੀਆਂ, ਇਲਾਕਾ ਵਾਸੀਆਂ ਦਾ ਸਹਿਜੋਗ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਯੂਥ ਕਾਂਗਰਸ ਆਗੂ ਰਵੀ ਵੜੈਚ, ਕਾਂਗਰਸ ਆਗੂ ਗੁਰਤੇਜ ਸਿੰਘ ਮਾਹਲ ਚੈੜੀਆਂ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੌਰ ਸਰਪੰਚ, ਅਮਰੀਕ ਸਿੰਘ ਪਟਵਾਰੀ, ਰਣਧੀਰ ਸਿੰਘ ਕਾਨੂੰਗੋ, ਦਲਜੀਤ ਸਿੰਘ ਪ੍ਰਧਾਨ, ਦਿਲਬਾਗ ਸਿੰਘ ਪ੍ਰਧਾਨ, ਅਮਰੀਕ ਸਿੰਘ ਘੋਲਾ, ਸਾਧੂ ਸਿੰਘ, ਹਰਮਿੰਦਰ ਸਿੰਘ ਗੁੱਡੂ, ਸੁਰਜੀਤ ਸਿੰਘ ਬਲੂਆ, ਮਨਸਾ ਸਿੰਘ ਸਰਪ੍ਰਸਤ, ਦਿਲਬਾਗ ਸਿੰਘ ਬਾਘਾ, ਹਰਮਿੰਦਰ ਸਿੰਘ ਬੇਦੀ ਪੰਚ, ਸੁਖਬੀਰ ਸਿੰਘ ਪੰਚ, ਰਵਿੰਦਰ ਕੌਰ ਪੰਚ, ਅਮਰਜੀਤ ਕੌਰ ਪੰਚ, ਸੁਖਵੰਤ ਕੌਰ ਪੰਚ, ਸੁਖਦੀਪ ਸਿੰਘ ਪੰਚ, ਗੁਰਮੇਲ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ ਬੈਂਸ, ਗਿਆਨੀ ਜਸਪਾਲ ਸਿੰਘ, ਗੁਰਸੇਵਕ ਸਿੰਘ ਹੈੱਡ ਗ੍ਰੰਥੀ ਆਦਿ ਨੇ ਵਿਸ਼ੇਸ਼ ਹਾਜ਼ਰੀ ਭਰੀ।