ਕੁਰਾਲੀ 2ਮਈ (ਜਗਦੇਵ ਸਿੰਘ)
ਪਿੰਡ ਬੰਨ ਮਾਜਰਾ ਦੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਕਾਕਾ ਨੌਰਥ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਰਕਾਰਾਂ ਜ਼ਰਾ ਇਧਰ ਵੀ ਧਿਆਨ ਦੇਣ ਏ ਸੀ ਦਫ਼ਤਰਾਂ ਵਿੱਚ ਬੈਠਣ ਵਾਲਿਆਂ ਮਜ਼ਦੂਰਾਂ ਨੂੰ ਅੱਜ ਇੱਕ ਮਈ ਤੇ ਮਜ਼ਦੂਰ ਦਿਵਸ ਦੀਆਂ ਛੁੱਟੀਆਂ ਕਰਕੇ ਦਫ਼ਤਰ ਬੰਦ ਕਰ ਦਿੱਤੇ ਪਰ ਅਫਸੋਸ ਜੋਂ ਅਸਲੀ ਮਜ਼ਦੂਰ ਨੇ ਜੋਂ ਲੋਕਾਂ ਦੇ ਘਰਾਂ ਜਾਂ ਫੈਕਟਰੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਦਿਹਾੜੀਆਂ ਲਾਉਂਣ ਵਾਲੇ ਅੱਜ ਮਜ਼ਦੂਰ ਦਿਵਸ ਤੇ ਦਿਹਾੜੀਆਂ ਕਰ ਰਹੇ ਨੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਅਸੀਂ ਮਜ਼ਦੂਰੀ ਕਰਾ ਗਏ ਤਾਂ ਹੀ ਸਾਡੇ ਘਰਾਂ ਦੇ ਚੁੱਲੇ ਜਲਣਗੇ ਤਾਂ ਹੀ ਅਸੀਂ ਆਪਣੇ ਪਰਿਵਾਰ ਦਾ ਪੇਟ ਪਾਲ ਸਕਦੇ ਹਾਂ ਸੋ ਸਰਕਾਰਾਂ ਨੂੰ ਵੀ ਪੂਰਜੋਰ ਅਪੀਲ ਹੈ ਕਿ ਇਸ ਇੱਕ ਮਈ ਤੇ ਜੋ ਸਰਕਾਰ ਮਜ਼ਦੂਰ ਦਿਵਸ ਮਨਾਉਂਦੀ ਹੈ ਉਹ ਇੱਕ ਪੱਕਾ ਕਰ ਦੇਣ ਕਿ ਕੋਈ ਵੀ ਮਜ਼ਦੂਰ ਲਗਾਤਾਰ ਕਿਤੇ ਵੀ ਕੰਮ ਕਰਦਾ ਹੈ ਤਾਂ 1 ਮਈ ਨੂੰ ਉਹ ਮਜ਼ਦੂਰ ਦਿਵਸ ਮਨਾ ਸਕੇਗਾ ਤੇ ਨਾਲ ਦੀ ਨਾਲ ਉਸ ਦੀ ਇਸ ਛੁੱਟੀ ਦੀ ਕੋਈ ਵੀ ਦਿਹਾੜੀ ਨਹੀਂ ਕੱਟੇਗਾ ਮੇਰਾ ਮੰਨਣਾ ਹੈ ਕਿ ਤਾਹੀ ਉਹ ਸਭ ਦੇ ਬਰਾਬਰ ਆਵੇਗਾ ਨਹੀਂ ਤਾਂ ਅਕਸਰ ਤੁਸੀਂ ਦੇਖ ਹੀ ਰਹੇ ਹੋ ਮਜ਼ਦੂਰ ਮਜ਼ਦੂਰੀ ਕਰ ਰਹੇ ਨੇ ਤੇ ਦਫਤਰਾਂ ਵਾਲੇ ਘਰਾਂ ਬੈਠ ਕੇ ਆਪਣੇ ਪਰਿਵਾਰਾਂ ਵਿੱਚ ਮਜ਼ਦੂਰ ਦਿਵਸ ਦੀ ਛੁੱਟੀ ਦਾ ਆਨੰਦ ਮਾਣ ਰਹੇ ਨੇ ਤੇ ਨਾ ਹੀ ਉਹਨਾਂ ਦੀ ਕੋਈ ਦਿਹਾੜੀ ਕੱਟੀ ਜਾਣੀ ਹੈ ਇਸਦੇ ਨਾਲ ਨਾਲ ਸਰਕਾਰ ਨੂੰ ਇੱਕ ਹੋਰ ਵੀ ਬੇਨਤੀ ਹੈ ਕਿ ਕਿ ਪਹਿਲਾਂ ਤੋਂ ਸਰਵੇ ਕਰਵਾ ਕੇ ਪਿੰਡਾਂ ਸ਼ਹਿਰਾਂ ਵਿੱਚ ਮਜ਼ਦੂਰਾਂ ਦੀ ਗਿਣਤੀ ਕਰਕੇ ਇਹਨਾਂ ਨੂੰ ਕੋਈ ਸਾਲ ਦਾ ਮਾਣ ਭੱਤਾ ਵੀ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਮਜ਼ਦੂਰ ਇੱਕ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਕਿਉਂਕਿ ਇਹਨਾਂ ਤੋਂ ਬਿਨਾਂ ਕੋਈ ਵੀ ਕੰਮ ਅਸੰਭਵ ਨਹੀਂ ਹੈ