ਕੁਰਾਲੀ 14 ਅਗਸਤ (ਜਗਦੇਵ ਸਿੰਘ)
ਇੰਦਰਜੀਤ ਸਿੰਘ ਰੰਧਾਵਾ ਦੀ ਧਰਮ ਪਤਨੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਗ੍ਰਹਿ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਦੀ ਭਰਜਾਈ ਸ੍ਰੀ ਮਤੀ ਪਰਮਿੰਦਰ ਕੌਰ ਰੰਧਾਵਾ ਧਰਮ ਪਤਨੀ ਸ੍ਰੀ ਇੰਦਰਜੀਤ ਸਿੰਘ ਰੰਧਾਵਾ ਦੀ ਬੇਵਕਤੀ ਮੌਤ ਤੇ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਪਿੰਡ ਧਾਰੋਵਾਲੀ ਜਾ ਕੇ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਰੰਧਾਵਾ ਪਰਿਵਾਰ ਜਿੱਥੇ ਰਾਜਨੀਤਿਕ ਤੌਰ ਤੇ ਪੰਜਾਬ ਦੀ ਸੇਵਾ ਕਰ ਰਿਹਾ ਹੈ ਉਥੇ ਸਮਾਜਿਕ ਤੌਰ ਤੇ ਵੀ ਆਪਣਾ ਪੂਰਨ ਯੋਗਦਾਨ ਪਾ ਰਿਹਾ ਹੈ।ਇਸ ਬੇਵਕਤੀ ਮੌਤ ਨਾਲ ਪਰਿਵਾਰ ਤੇ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਟਾ ਪਿਆ ਹੈ।