ਕੁਰਾਲੀ 14 ਅਗਸਤ(ਜਗਦੇਵ ਸਿੰਘ)

ਬੰਗਲਾਦੇਸ਼ ਦੀ ਕੌਮੀ ਸਰਕਾਰ ਦੇ ਤਖਤਾ ਪਲੱਟ ਤੋਂ ਬਾਅਦ ਫੈਲੀ ਅਰਾਜਕਤਾ ਤੋਂ ਬਾਅਦ ਹਿੰਦੂਆਂ ਤੇ ਹੋ ਰਹੇ ਅੱਤਿਆਚਾਰ ਦੇ ਵਿਰੁੱਧ ਸਮੂਹ ਖਰੜ ਨਿਵਾਸੀਆਂ ਵਲੋਂ ਵੱਖ-ਵੱਖ ਧਾਰਮਿਕ ਸੰਗਠਨਾਂ ਅਤੇ ਮਾਨਵ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਵੱਖ ਵੱਖ ਐਨਜੀਓਜ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ । ਇਸ ਮੌਕੇ ਬੋਲਦਿਆਂ ਵਿਕਾਸ ਗਰਗ ਪ੍ਰਧਾਨ ਆਰੀਆ ਸਮਾਜ ਖਰੜ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਮੰਦਿਰਾਂ ਨੂੰ ਢਾਉਣ ਅਤੇ ਹਿੰਦੂ ਭਰਾਵਾਂ ਤੇ ਹੋ ਰਹੇ ਅਮਾਨਵੀ ਅੱਤਿਆਚਾਰ ਤੇ ਦੁਖ ਪ੍ਰਗਟਾਉਂਦਿਆਂ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਬਣੇ ਵਿਸ਼ਵ ਮਾਨਵ ਅਧਿਕਾਰ ਆਯੋਗ ਨੂੰ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਅਮਾਨਵੀ ਢੰਗ ਨਾਲ ਹੋ ਰਹੇ ਅੱਤਿਆਚਾਰ ਵਿਰੁੱਧ ਅਵਾਜ ਚੁੱਕਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਗਈ ।
ਇਸ ਮੋਕੇ ਬੋਲਦਿਆਂ ਭਾਜਪਾ ਪੰਜਾਬ ਦੇ ਸੂਬਾ ਸਹਿ-ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਸੂਬਾ ਨੇ ਬੰਗਲਾਦੇਸ਼ ਵਿੱਚ ਹੋ ਰਹੇ ਹਿੰਦੂ ਨਰਸੰਹਾਰ ਉੱਤੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਮਾਨਵ ਅਧਿਕਾਰ ਆਯੋਗ ਦੀ ਚੁੱਪੀ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿਹਾ ਕਿ ਅੱਜ ਲਗਭਗ ਇੱਕ ਹਫਤੇ ਤੋਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਜੋ ਅੱਤਿਆਚਾਰ ਹੋ ਰਹੇ ਹਨ ਅਤੇ ਹਿੰਦੂ ਮੰਦਿਰਾ ਵਿੱਚ ਤੋੜ ਭੰਨ ਕੀਤੀ ਜਾ ਰਹੀ ਹੈ ਉਹ ਮਾਨਵ ਅਧਿਕਾਰਾਂ ਦਾ ਖੁਲ੍ਹਾ ਘਾਣ ਹੋ ਰਿਹਾ ਹੈ ਤੇ ਇਸ ਪ੍ਰਤੀ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਭਰ ਵਿੱਚ ਮਾਨਵ ਅਧਿਕਾਰਾਂ ਦਾ ਹੋਂਕਾਂ ਭਰਨ ਵਾਲਾ ਵਿਸ਼ਵ ਮਾਨਵ ਅਧਿਕਾਰ ਆਯੋਗ ਚੁੱਪੀ ਸਾਧੀ ਬੈਠਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ।
ਇਸ ਮੌਕੇ ਸ੍ਰੀ ਹਿੰਦੂ ਤਖਤ ਦੇ ਰਾਸ਼ਟਰੀ ਉਪ ਪ੍ਰਧਾਨ ਵਿਜੈ ਭਾਰਦਵਾਜ ਨੇ ਵਿਰੋਧੀ ਧਿਰ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਬੰਗਲਾਦੇਸ਼ ਹਿੰਦੂ ਨਰਸੰਹਾਰ ਉੱਤੇ ਚੁੱਪੀ ਸਾਧੀ ਬੈਠਾ ਹੈ ਤੇ ਜੇਕਰ ਇਹੋ ਜਿਹਾ ਨਰਸੰਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਹੋਇਆ ਹੁੰਦਾ ਤਾਂ ਅੱਜ ਵਿਰੋਧੀ ਧਿਰਾਂ ਵੱਲੋਂ ਉੱਚੀ-ਉੱਚੀ ਅਵਾਜ ਵਿੱਚ ਰੌਲਾ ਪਾਉਂਦੇ ਹੋਏ ਆਸਮਾਨ ਸਿਰ ਤੇ ਚੁੱਕ ਲੈਣਾ ਸੀ । ਉਨ੍ਹਾਂ ਵਿਰੋਧੀ ਧਿਰ ਦੀ ਹਿੰਦੂ ਵਿਰੋਧੀ ਨੀਤੀ ਤੇ ਬੋਲਦਿਆਂ ਕਿਹਾ ਕਿ ਹੁਣ ਦੁਨੀਆਂ ਭਰ ਦਾ ਹਿੰਦੂ ਜਾਗ ਗਿਆ ਹੈ ਤੇ ਹਿੰਦੂ ਵਿਰੋਧੀ ਲੋਕਾਂ ਦੀ ਵਿਤਕਰੇ ਵਾਲੀ ਨੀਤੀ ਨਹੀਂ ਚਲੇਗੀ ।
ਇਸ ਮੌਕੇ ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਵਿਸ਼ਵ ਮਾਨਵ ਅਧਿਕਾਰ ਆਯੋਗ ਨੂੰ ਅਪੀਲ ਕਰਦਿਆਂ ਕਿਹਾ ਕਿ ਹਿੰਦੂਆਂ ਤੇ ਹੋ ਰਹੇ ਇਸ ਅੱਤਿਆਚਾਰ ਨੂੰ ਰੋਕਣ ਲਈ ਜਲਦ ਤੋਂ ਜਲਦ ਕਦਮ ਚੁੱਕਿਆ ਜਾਵੇ ਤੇ ਬੰਗਾਲਦੇਸ਼ੀ ਹਿੰਦੂਆਂ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਿਆ ਜਾਵੇ ਤਾਂ ਜੋ ਵਿਸ਼ਵ ਭਰ ਵਿੱਚ ਸਾਰੇ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰਖਿਆ ਜਾ ਸਕੇ ।
ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਨੇ ਕਿਹਾ ਕਿ ਵਿਸ਼ਵ ਮਾਨਵ ਅਧਿਕਾਰ ਆਯੋਗ ਵੱਲੋਂ ਜੇਕਰ ਅੱਜ ਸਮਾਂ ਰਹਿੰਦੀਆਂ ਬੰਗਲਾਦੇਸ਼ ਵਿੱਚ ਸਾਡੇ ਹਿੰਦੂ ਭਰਾਵਾਂ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਅਵਾਜ ਬੁਲੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਅੱਗ ਹੋਰ ਦੇਸ਼ਾਂ ਤੱਕ ਵੀ ਫੈਲ ਸਕਦੀ ਹੈ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਅੱਜ ਪੁਰੀ ਦੁਨੀਆ ਵਿੱਚ ਬੰਗਲਾਦੇਸ਼ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ ਤੇ ਇਹ ਉਦੋਂ ਤੱਕ ਚਲਦੇ ਰਹਿਣਗੇ ਜਦੋਂ ਤੱਕ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਮਾਨਵ ਅਧਿਕਾਰ ਆਯੋਗ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਜਾਂਦਾ ।
ਇਸ ਮੌਕੇ ਸਮਾਜਸੇਵੀ ਨਿਰਮਲ ਸਿੰਘ ਚੋਹਾਨ, ਸ੍ਰੀ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਰਵਿੰਦਰ ਸ਼ਰਮਾ, ਜੋਨ ਚੈਅਰਮੈਨ ਲਾਇਨ ਕਲੱਬ ਪਵਨ ਕੁਮਾਰ ਮਨੋਚਾ, ਮੰਡਲ ਪ੍ਰਧਾਨ ਖਰੜ ਸੁਭਾਸ਼ ਅਗਰਵਾਲ, ਪ੍ਰਿੰਸੀਪਲ ਟੈਗੋਰ ਸਕੂਲ ਜਤਿੰਦਰ ਸਿੰਘ ,ਭਾਜਪਾ ਆਗੂ ਦੀਪਕ ਰਾਣਾ, ਭਾਜਪਾ ਆਗੂ ਪ੍ਰਵੇਸ਼ ਸ਼ਰਮਾ, ਸੂਬਾ ਸਕੱਤਰ ਅਖਿਲ ਭਾਰਤੀ ਬ੍ਰਾਹਮਣ ਸਭਾ ਰਜਿੰਦਰ ਸ਼ਰਮਾ, ਰਜਿੰਦਰ ਅਰੋੜਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਖਰੜ, ਸ੍ਰੀਨਿਵਾਸ ਰਾਜੂ,ਰਾਜੇਸ਼ ਨਾਗੀ,ਵਿਜੈ ਗੁਪਤਾ, ਰਾਮ ਗੋਪਾਲ, ਸਮਾਜਸੇਵੀ ਵਿਜੈ ਧਵਨ ਸਮਾਜਸੇਵੀ, ਵਿਜੈ ਅਗਰਵਾਲ, ਵਿਨੈ ਸੂਦ ਸੁਭਾਸ਼, ਦਵਿੰਦਰ ਗੁਪਤਾ, ਦਿਨੇਸ਼ ਕੁਮਾਰ, ਜਸਪਾਲ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ ਹੁੰਦਲ, ਚੈਰੀ ਮਨੋਚਾ, ਪਿਯੂਸ਼ ਦੇਵਗਨ ਆਦਿ ਹਾਜਰ ਸਨ ।

ਸ਼ੇਅਰ