ਕੁਰਾਲੀ 12 ਅਗਸਤ(ਜਗਦੇਵ ਸਿੰਘ)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵਕਰਮਾ ਭਵਨ ਕੁਰਾਲੀ ਵਿਖੇ ਅਮਰਜੀਤ ਧੀਮਾਨ ਵੱਲ਼ੋਂ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ, ਇਸ ਮੌਕੇ ਮਿਢਾਕੇਅਰ ਹਸਪਤਾਲ ਦੇ ਡਾਕਟਰ ਆਸਥਾ ਮਿਢਾ ਦੁਆਰਾ ਰੀਬਨ ਕੱਟ ਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਛੋਟੇ ਛੋਟੇ ਬੱਚੇ ਅਤੇ ਬੀਬੀਆਂ ਵਲੋਂ ਆਪੋ ਆਪਣੀ ਪੇਸ਼ਕਾਰੀ ਦਿਖਾਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਔਰਤਾਂ ਦੇ ਮਹਿੰਦੀ ਵੀ ਲਗਾਈ ਗਈ। ਜਿੰਨੇ ਵੀ ਦਰਸ਼ਕ ਅਤੇ ਮਹਿਮਾਨ ਪਹੁੰਚੇ ਸਾਰਿਆਂ ਨੂੰ ਬੂਟੇ ਅਤੇ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ।ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਸਰਪੰਚ ਹਰਜੀਤ ਸਿੰਘ, ਬਹਾਦਰ ਸਿੰਘ ਐਮ ਸੀ, ਅਸ਼ਵਨੀ ਸ਼ਰਮਾ,ਅਮਰੀਕ ਸਿੰਘ ਭੱਟੀ, ਪ੍ਰਦੀਪ ਵਰਮਾ, ਦਲਜਿੰਦਰ ਲਾਡੀ, ਪੰਡਤ ਅਮਿਤ ਕੁਮਾਰ ਅਤੇ ਮੀਨਾਕਸ਼ੀ ਚੋਪੜਾ ਆਦਿ ਨੇ ਸ਼ਿਰਕਤ ਕੀਤੀ। ਸਨਮ ਸ਼ਰਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਏ ਧੀਮਾਨ ਚੈਨਲ ਦੀ ਟੀਮ, ਰਾਧਿਕਾ ਸ਼ਰਮਾ, ਪ੍ਰਿੰਸ ਪੀ ਐਸ,ਆਰ ਕੇ ਕਾਂਗੜਾ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਨੇਪਰੇ ਚੜ੍ਹਿਆ।