ਕੁਰਾਲੀ 8 ਅਗਸਤ (ਜਗਦੇਵ ਸਿੰਘ)
ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਵੱਲੋਂ ਕਸਬਾ ਸਿਆਲਬਾ ਸਥਿਤ ਸਹਿਕਾਰੀ ਕੋਆਪ੍ਰੇਟਿਵ ਬੈਂਕ ਦੇ ਘਪਲੇ ਦੇ ਪੀੜਿਤ ਖਾਤਾ ਧਾਰਕਾਂ ਨੂੰ ਕੱਢੀ ਗਈ ਰਕਮ ਨਾ ਮਿਲਣ ਖਿਲਾਫ 10 ਅਗਸਤ ਨੂੰ ਮਾਜਰੀ ਬਲਾਕ ਵਿਖੇ ਧਰਨਾ ਦੇ ਕੇ ਜਾਮ ਲਗਾਇਆ ਜਾਵੇਗਾ। ਇਸ ਸਬੰਧੀ ਮਿਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਛਾਂਟੂ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਵਿੱਚ ਉਪਰੋਕਤ ਬੈਂਕ ਵਿੱਚ ਮੈਨੇਜਰ ਵੱਲੋਂ ਕਰੋੜਾਂ ਰੁਪਏ ਦਾ ਘਪਲਾ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਉਸ ਵੱਲੋਂ ਖਾਤਾ ਧਾਰਕਾਂ ਦੀ ਹਜ਼ਾਰਾਂ, ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਦੀ ਰਕਮ ਕੱਢ ਕੇ ਖੁਰਦ ਬੁਰਦ ਕਰ ਦਿੱਤੀ ਗਈ ਸੀ। ਇਸ ਬਾਰੇ ਪੀੜਤ ਖਾਤਾ ਧਾਰਕਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਅਤੇ ਮਿਸ਼ਨ ਵੱਲੋਂ ਕਈ ਵਾਰ ਬੈਂਕ ਦੇ ਉਚ ਅਧਿਕਾਰੀਆਂ ਨੂੰ ਮਿਲ ਕੇ ਪੀੜਤ ਖਾਤਾ ਧਾਰਕਾਂ ਦੇ ਪੈਸੇ ਜਲਦੀ ਵਾਪਸ ਕਰਨ ਦੀ ਮੰਗ ਕਰਦਿਆਂ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਖਾਤਾਧਾਰਕਾਂ ਦੀ ਸਾਰੀ ਦੀ ਸਾਰੀ ਰਕਮ ਕੱਢ ਲਈ ਗਈ ਸੀ, ਉਹਨਾਂ ਨੂੰ ਆਪਣੇ ਘਰ ਦੇ ਵਿਆਹ ਆ ਤੇ ਹੋਰ ਕੰਮਾਂ ਲਈ ਖਾਤੇ ਵਿੱਚ ਪੈਸੇ ਨਾ ਹੋਣ ਕੱਢਣ ਵੱਡੀ ਮੁਸ਼ਕਿਲ ਆ ਰਹੀ ਹੈ। ਪਰ ਬੈਂਕ ਵੱਲੋਂ ਕਿਸੇ ਦਾ ਵੀ ਇੱਕ ਵੀ ਪੈਸਾ ਵਾਰ- ਵਾਰ ਅਪੀਲ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਖਾਤੇ ਵਿੱਚ ਨਹੀਂ ਭੇਜਿਆ ਗਿਆ I ਜਿਸ ਦੌਰਾਨ ਸੁਣਵਾਈ ਨਾ ਹੋਣ ਤੇ ਖਾਤਾ ਧਾਰਕਾਂ ਨੂੰ ਇਨਸਾਫ ਦਵਾਉਣ ਲਈ 10 ਤਰੀਕ ਨੂੰ ਮਾਜਰੀ ਬਲਾਕ ਵਿਖੇ ਧਰਨਾ ਦੇਣ ਅਤੇ ਜਾਮ ਲਗਾਉਣ ਦਾ ਫੈਸਲਾ ਲਿਆ ਗਿਆ ਹੈ।