ਕੁਰਾਲੀ. 8 ਅਗਸਤ (ਜਗਦੇਵ ਸਿੰਘ)
ਬਲਾਕ ਮਾਜਰੀ ਨੇੜਲੇ ਪਿੰਡ ਫਾਟਵਾ ਦੇ ਕਿਸਾਨ ਮਨਦੀਪ ਸਿੰਘ ਦੀ ਜੀਰੀ ਦੀ ਫਸਲ ਤੇ ਕਿਸੇ ਗਲਤ ਅਨਸਰ ਵੱਲੋਂ ਰਾਉਂਡਅਪ ਸਪਰੇਅ ਕਰ ਦਿੱਤੀ ਗਈ ਹੈ। ਜਿਸ ਨਾਲ ਅੱਧਾ ਏਕੜ ਫਸਲ ਸਪਰੇਅ ਨਾਲ ਸੜਕੇ ਖਰਾਬ ਹੋ ਚੁੱਕੀ ਹੈ I ਇਸ ਬਾਰੇ ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਅੱਧਾ ਏਕੜ ਜਮੀਨ ਮੈਂ ਰਜਿੰਦਰ ਕੁਮਾਰ ਵਾਸੀ ਪਿੰਡ ਤੀੜਾ ਤੋਂ ਠੇਕੇ ਤੇ ਲਈ ਹੋਈ ਹੈ। ਪਿਛਲੇ ਪੰਜ ਸਾਲਾਂ ਤੋਂ ਇਹ ਜਮੀਨ ਮੇਰ ਕੋਲ ਹੀ ਠੇਕੇ ਤੇ ਹੈ। ਇਸ ਦੇ ਨਾਲ ਹੀ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਜਮੀਨ ਖਰੀਦੀ ਗਈ ਹੈ। ਉਸ ਕੰਪਨੀ ਵੱਲੋਂ ਇਸ ਜਮੀਨ ਤੇ ਪਹਿਲਾਂ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਮਾਲਕ ਰਜਿੰਦਰ ਕੁਮਾਰ ਨੂੰ ਮੌਕੇ ਤੇ ਬੁਲਾਕੇ ਕਬਜ਼ਾ ਰੁਕਵਾ ਦਿੱਤਾ ਸੀ। ਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਦੇ ਰੱਖੇ ਵ ਇੱਕ ਬੰਦੇ ਤੇ ਹੀ ਇਸ ਹਰਕਤ ਬਾਰੇ ਸ਼ੱਕ ਹੋਣ ਸਬੰਧੀ ਮਾਜਰੀ ਪੁਲਿਸ ਕੋਲ ਸ਼ਿਕਾਇ ਦਰਜ ਕਰਵਾਈ ਹੈ। ਕਿਉਂਕਿ ਉਹਨਾਂ ਵੱਲੋਂ ਸਾਨੂੰ ਜਮੀਨ ਛਡਵਾਉਣ ਲਈ ਬਾਰ-ਬਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਲਾਕੇ ਦੀ ਕਿਸਾਨ ਜਥੇਬੰਦੀ ਲੋਕ ਹਿੱਤ ਮਿਸ਼ਨ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਕਰਕੇ ਉਸ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।