ਚੰਡੀਗੜ੍ਹ 06 ਅਗਸਤ (ਹਰਬੰਸ ਸਿੰਘ)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਆੜਤੀਆਂ ਦੇ ਲਈ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਝੋਨੇ ਦੀ ਆੜਤ ਨੁੰ 45.88 ਰੁਪਏ ਤੋਂ ਵਧਾ ਕੇ 55.00 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਲਗਭਗ 20 ਫੀਸਦੀ ਦਾ ਵਾਧਾ ਹੋਵੇਗਾ, ਜੋ ਕਿ ਕਿਸੇ ਵੀ ਸੂਬੇ ਵਿਚ ਨਹੀਂ ਦਿੱਤੀ ਜਾ ਰਹੀ ਹੈ। ਨਾਲ ਹੀ , ਉਨ੍ਹਾਂ ਨੇ ਕਿਹਾ ਕਿ ਕਣਕ ਵਿਚ ਸ਼ਾਰਟੇਜ ਦੇ ਕਾਰਨ ਆੜਤੀਆਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ, ਇਸ ਦੇ ਲਈ ਉਨ੍ਹਾਂ ਨੇ ਲਗਭਗ 12 ਕਰੋੜ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਸੰਤ ਕਬੀਰ ਕੁਟੀਰ (ਮੁੱਖ ਮੰਤਰੀ ਨਿਵਾਸ) ‘ਤੇ ਹਰਿਆਣਾ ਸਟੇਟ ਅਨਾਜ ਮੰਡੀ ਆੜਤੀ ਏਸੋਸਇਏਸ਼ਨ ਅਤੇ ਹਰਿਆਣਾ ਰਾਇਸ ਮਿਲਰਜਐਂਡ ਡੀਲਰਸ ਏਸੋਸਇਏਸ਼ਨ ਦੇ ਮੈਂਬਰਾਂ ਦੇ ਨਾਲ ਮੀਟਿੰਗ ਕਰਦੇ ਹੋਏ ਕੀਤੇ। ਇਸ ਮੌਕੇ ‘ਤੇ ਟ੍ਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਅਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਮੌਜੂਦ ਰਹੇ।
ਮੀਟਿੰਗ ਵਿਚ ਆੜਤੀਆਂ ਵੱਲੋਂ ਕਣਕ ਵਿਚ ਸ਼ੋਟੇਜ ਦਾ ਮੁੱਦਾ ਚੁਕਿਆ ਗਿਆ। ਆੜਤੀਆਂ ਨੇ ਦਸਿਆ ਕਿ ਸੂਬੇ ਵਿਚ ਸਾਲ 1966 ਤੋਂ ਲੈ ਕੇ ਅੱਜ ਤਕ ਕਿਸੇ ਵੀ ਸਰਕਾਰ ਨੇ ਕਦੀ ਵੀ ਇਸ ਕਮੀ ਦੀ ਭਰਪਾਈ ਨਹੀਂ ਕੀਤੀ ਗਈ ਹੈ। ਇਹ ਕਮੀ ਔਸਤ 0.20 ਫੀਸਦੀ ਹਰ ਸਾਲ ਰਹਿੰਦੀ ਹੈ। ਪਿਛਲੇ ਰਬੀ ਸੀਜਨ ਦੀ ਕਮੀ 0.28 ਫੀਸਦੀ ਰਹੀ ਹੈ। ਇਸ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ 0.08 ਫੀਸਦੀ ਦੀ ਵਧੀ ਹੋਈ ਸ਼ੋਟੇਜ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ,। ਇਸ ਸ਼ੋਟੇਜ ਕਾਰਨ 12 ਕਰੋੜ ਰੁਪਏ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਹਰਿਆਣਾ ਸਰਕਾਰ ਕਰੇਗੀ।
ਜੁਲਾਈ ਅਤੇ ਅਗਸਤ ਵਿਚ ਦਿੱਤੇ ਜਾਣ ਵਾਲੇ ਚਾਵਲ ‘ਤੇ ਵੀ ਹਰਿਆਣਾ ਸਰਕਾਰ ਦਵੇਗੀ 10 ਰੁਪਏ ਦਾ ਬੋਨਸ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਲ 2023-24 ਦੀ ਚਾਵਲ ਦੀ ਐਫਆਈਆਰ ਨੂੰ ਡਿਲੀਵਰੀ ਦੀ ਆਖੀਰੀ ਮਿੱਤੀ 30 ਜੂਨ, 2024 ਤਕ ਸੀ। ਉਸ ਦਿਨ ਤਕ ਜਿਨ੍ਹਾਂ ਨੇ ਸਪਲਾਈ ਦੇ ਦਿੱਤੀ ਸੀ, ਉਨ੍ਹਾਂ ਨੁੰ ਹਰਿਆਣਾ ਸਰਕਾਰ ਵੱਲੋਂ 10 ਰੁਪਏ ਬੋਨਸ ਦਿੱਤਾ ਗਿਆ ਹੈ। ਕਈ ਮਿਲਰਸ ਨੂੰ ਸਟੋਰੇਜ ਦੀ ਕਮੀ ਨਾਲ ਡਿਲੀਵਰੀ ਵਿਚ ਇਸ ਵਾਰ ਮੁਸ਼ਕਲਾਂ ਆਈਆਂ ਸਨ। ਇਸ ਲਈ ਆਖੀਰੀ ਮਿੱਤੀ ਨੁੰ ਵਧਾ ਕੇ 31 ਅਗਸਤ, 2024 ਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਆਖੀਰੀ ਮਿੱਤੀ ਵਧਾਉਣ ਦੀ ਅਪੀਲ ਕੀਤੀ ਹੈ ਅਤੇ ਉਮੀਂਦ ਹੈ ਕਿ ਇਹ ਮੰਜੂਰੀ ਜਲਦੀ ਆ ਜਾਵੇਗੀ। ਇਸ ਲਈ ਹਰਿਆਣਾ ਸਰਕਾਰ ਵੱਲੋਂ ਜੁਲਾਈ ਅਤੇ ਅਗਸਤ ਵਿਚ ਦਿੱਤੇ ੧ਾਣ ਵਾਲੇ ਚਾਵਲ ‘ਤੇ 10 ਰੁਪਏ ਬੋਨਸ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਨੂੰ ਬੇਸਹਾਰਾ ਗਾਂਵੰਸ਼ ਮੁਕਤ ਬਨਾਉਣ ਤਹਿਤ ਬੇਸਹਾਰਾ ਗਾਂ ਵੱਛਾ/ਵੱਛੀ ਫੜ ਕੇ ਆਪਣੀ ਗਾਂਸ਼ਾਲਾਂ ਵਿਚ ਲਿਆਉਣ ਲਈ 600 ਰੁਪਏ ਪ੍ਰਤੀ ਗਾਂ ਅਤੇ 800 ਰੁਪਏ ਪ੍ਰਤੀ ਨੰਦੀ ਦੀ ਦਰ ਨਾਲ ਤੁਰੰਤ ਨਗਦ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਫੜੇ ਗਏ ਬੇਸਹਾਰਾ ਪਸ਼ੂਆਂ ਵਿੱਚਸੋਂ ਵੱਛਾ/ਵੱਛੀ ਲਈ 20 ਰੁਪਏ, ਗਾਂ ਲਈ 30 ਰੁਪਏ ਅਤੇ ਨੰਦੀ ਲਈ 40 ਰੁਪਏ ਰੋਜਾਨਾ ਚਾਰੇ ਲਈ ਗ੍ਰਾਂਟ ਦਿੱਤੀ ਜਾਵੇਗੀ।
ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੂਜਾ, ਖੁਰਾਕ ਸਿਵਲ ਸਪਲਾਈ ਤਅੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਸਮੇਤ ਹਰਿਆਣਾ ਸਟੇਟ ਅਨਾਜ ਮੰਡੀ ਆੜਤੀ ਏਸੋਸਇਏਸ਼ਨ ਅਤੇ ਹਰਿਆਣਾ ਰਾਇਸ ਮਿਲਰਜ ਐਂਡ ਡੀਲਰਸ ਏਸੋਸਇਏਸ਼ਨ ਦੇ ਮੈਂਬਰ ਮੌਜੂਦ ਰਹੇ।