ਕੁਰਾਲੀ 4 ਅਗਸਤ (ਜਗਦੇਵ ਸਿੰਘ)

ਸਥਾਨਕ ਸ਼ਹਿਰ ਦੀ ਹੱਦ ਅੰਦਰ ਪੈਂਦੇ ਵਾਰਡ ਨੰਬਰ 10 ਪਿੰਡ ਚਨਾਲੋਂ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਦਰਬਾਰ ਸਾਹਿਬ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਦੇ ਦਰਬਾਰ ਸਾਹਿਬ ਦੀ ਛੱਤ ਦਾ ਬ੍ਰਮ ਗਿਆਨੀ ਸੰਤ ਬਾਬਾ ਲਾਭ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਤੇ ਵਾਰਡ ਦੇ ਕੌਂਸਲਰ ਬਹਾਦਰ ਸਿੰਘ ਓਕੇ ਆਦਿ ਆਗੂਆਂ ਦੀ ਦੇਖਰੇਖ ਹੇਠ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ। ਇਸ ਮੌਕੇ ਬ੍ਰਮ ਗਿਆਨੀ ਸੰਤ ਬਾਬਾ ਲਾਭ ਸਿੰਘ ਟਿੱਬੀ ਸਾਹਿਬ ਵਾਲਿਆ ਨੇ ਕਿਹਾ ਕਿ ਝੰਡਿਆਂ ਅਤੇ ਬੁੰਗਿਆਂ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਕੌਮ ਦੀ ਚੜ੍ਹਦੀਆਂ ਕਲਾਂ ਦਾ ਪ੍ਰਤੀਕ ਹਨ। ਗੁਰੂ ਘਰ ਸ਼ੁਰੂ ਤੋਂ ਹੀ ਨਿਮਾਣਿਆ, ਨਿਤਾਣਿਆਂ ਅਤੇ ਬੇਆਸਰਿਆਂ ਤੇ ਲੋੜਵੰਦਾਂ ਨੂੰ ਆਸਰਾ ਤੇ ਸਹਾਰਾ ਦਿੰਦੇ ਆ ਰਹੇ ਹਨ। ਇਸ ਮੌਕੇ ਵਾਰਡ ਨੰਬਰ 10 ਦੇ ਕੌਂਸਲਰ ਓਕੇ ਨੇ ਗੁਰਦੁਆਰਾ ਸਿੰਘ ਸਭਾ ਸਾਹਿਬ ਚਨਾਲੋਂ ਦੇ ਮਰਹੂਮ ਪ੍ਰਧਾਨ ਸੁਖਪਾਲ ਸਿੰਘ ਪਿੰਕੀ ਵੱਲੋਂ ਗੁਰੂ ਘਰ ਲਈ ਕੀਤੀ ਗਈ ਨਿਸ਼ਕਾਮ ਸੇਵਾ ਨੂੰ ਵੀ ਯਾਦ ਕੀਤਾ। ਇਸੇ ਦੌਰਾਨ ਕੌਂਸਲਰ ਬਹਾਦਰ ਸਿੰਘ ਓਕੇ, ਹਰਪ੍ਰੀਤ ਸਿੰਘ ਹੈਪੀ ਆਦਿ ਆਗੂਆਂ ਨੇ ਇਲਾਕੇ ਦੇ ਸਮਾਜ ਸੇਵੀ ਆਗੂਆਂ ,ਵੱਖ ਵੱਖ ਸੰਸਥਾਂਵਾਂ ਤੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਘਰ ਦੀ ਇਮਾਰਤਾਂ ਦੇ ਚੱਲ ਰਹੇ ਕਾਰਜ਼ਾਂ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹਰਪਾਲ ਸਿੰਘ ਹੈਪੀ, ਰਣਜੀਤ ਸਿੰਘ ਨੀਤ, ਸੀਨੀ: ਅਕਾਲੀ ਆਗੂ ਗੁਰਮੇਲ ਸਿੰਘ ਪਾਬਲਾ, ਭਾਈ ਸੁਖਵਿੰਦਰ ਸਿੰਘ, ਗਿਆਨੀ ਬਲਵਿੰਦਰ ਸਿੰਘ ਹੈਡ ਗ੍ਰੰਥੀ , ਪ੍ਰਦੀਪ ਕੁਮਾਰ ਰੂੜਾ ਸਾਬਕਾ ਕੌਂਸਲਰ, ਸੇਵਾਮੁਕਤ ਫੌਜੀ ਮਹਾਂ ਸਿੰਘ ਸੈਣੀ, ਓਮ ਪੰਚ, ਸੁਰਮੁੱਖ ਸਿੰਘ, ਨਰਿੰਦਰ ਸਿੰਘ ਗੁਰਜੰਟ ਸਿੰਘ, ਰਘਬੀਰ ਸਿੰਘ ਘੀਰੀ, ਸੁਖਚੈਨ ਸਿੰਘ, ਪਿੰਕੀ ਸਿੰਘ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਸੋਮਾ, ਨਵਤੇਜ਼ ਸਿੰਘ, ਤੇਜਿੰਦਰ ਸਿੰਘ ਲਾਲੀ, ਬਰਿੰਦਰ ਸਿੰਘ, ਧਰਮ ਸਿੰਘ, ਚਰਨਜੀਤ ਸਿੰਘ ਚੰਨੀ, ਨੀਤਿਨ ਮੁੰਡੇ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੀਆਂ ਸੰਗਤਾਂ ਨੇ ਇਸ ਕਾਰ ਸੇਵਾ ਵਿਚ ਹਿੱਸਾ ਪਾਇਆ। ਇਸ ਮੌਕੇ ਗੁਰੂ ਸੰਗਤਾਂ ਵਿਚ ਗੁਰੂ ਕੇ ਆਤੁੱਟ ਲੰਗਰ ਵੀ ਵਰਤਾਏ ਗਏ।

ਸ਼ੇਅਰ