ਕੁਰਾਲੀ 4 ਅਗਸਤ (ਜਗਦੇਵ ਸਿੰਘ,ਅਵਤਾਰ ਨਗਲੀਆਂ )

ਸੜਕ ਸੁਰੱਖਿਆ ਨਿਯਮਾਂ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਤਹਿਤ ਅੱਜ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਸਿਆਲਵਾ – ਫਤਿਹਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਹੈ। ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਬੱਚਿਆਂ ਨੂੰ ਜਿੱਥੇ ਟਰੈਫਿਕ ਦੇ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਵੀ ਦੱਸਿਆ ਥਾਣਾ ਇੰਚਾਰਜ ਨੇ ਦੱਸਿਆ ਕਿ ਜਿਆਦਾਤਰ ਸੜਕ ਹਾਦਸੇ ਅਣਜਾਣ ਲੋਕਾਂ ਕਰਕੇ ਵਾਪਰਦੇ ਹਨ ਜਿਨਾਂ ਵਿੱਚ ਨਬਾਲਗ ਬੱਚੇ ਵੀ ਸ਼ਾਮਿਲ ਹਨ । ਇਹਨਾਂ ਵਿਦਿਆਰਥੀਆਂ ਨੂੰ ਜੋਰ ਦੇ ਕੇ ਕਿਹਾ ਕਿ ਤੁਸੀਂ 18 ਸਾਲ ਤੋਂ ਪਹਿਲਾਂ ਕੋਈ ਵੀ ਟੂ ਵੀਲਰ ਨਹੀਂ ਚਲਾਉਣਾ ਅਤੇ ਸਕੂਲ ਆਉਣ ਜਾਣ ਲਈ ਮਾਂ ਬਾਪ ਜਾਂ ਫਿਰ ਸਕੂਲ ਦੇ ਪ੍ਰਬੰਧਾਂ ਅਨੁਸਾਰ ਆਉਣਾ ਚਾਹੀਦਾ ਹੈ । ਇਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਬਾਰੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜੀ ਗਲਤ ਰਾਹ ਪੈ ਕੇ ਨਸ਼ਿਆਂ ਦੀ ਦਲਦਲ ਵਿੱਚ ਧੱਸ ਰਹੀ ਹੈ ਜੋ ਕਿ ਸਾਡੇ ਜੀਵਨ ਲਈ ਬਹੁਤ ਮਾੜਾ ਹੈ ਇੰਚਾਰਜ ਨੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਬੱਚਿਆਂ ਨੂੰ ਦੱਸਿਆ ਕਿ ਹਮੇਸ਼ਾ ਹੀ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ , ਜੇਕਰ ਤੁਸੀਂ ਵਧੀਆ ਪੜ੍ ਲਿਖ ਜਾਂਦੇ ਹੋ ਅਤੇ ਖਿਡਾਰੀ ਬਣ ਜਾਦੇ ਹੋ ਤਾਂ ਜਿੱਥੇ ਤੁਸੀਂ ਆਪਣੇ ਮਾਂ – ਬਾਪ ਦਾ ਨਾਂ ਰੋਸ਼ਨ ਕਰ ਸਕਦੇ ਹੋ ਉਥੇ ਤੁਸੀਂ ਦੇਸ਼ ਦਾ ਵੀ ਨਾਂ ਰੋਸ਼ਨ ਕਰ ਸਕਦੇ ਹੋ ਇਹਨਾਂ ਅਧਿਆਪਕਾਂ ਨੂੰ ਵੀ ਦੱਸਿਆ ਕਿ ਕਿਰਪਾ ਕਰਕੇ ਤੁਸੀਂ ਵੀ ਆਪਣੇ ਵੱਲੋਂ ਬੱਚਿਆਂ ਨੂੰ ਨਵੇਂ ਟਰੈਫਿਕ ਨਿਯਮਾਂ ਬਾਰੇ ਜਰੂਰ ਸਮਝਾਓ । ਇਸ ਮੌਕੇ ਸਕੂਲ ਦੇ ਚੇਅਰਮੈਨ ਨੰਬਰਦਾਰ ਰਾਜਕੁਮਾਰ ਸਿਆਲਬਾ ,ਪ੍ਰਿੰਸੀਪਲ ਆਤਮਵੀਰ ਸਿੰਘ ਸਰਪੰਚ ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਖਦਰਸ਼ਨ ਸਿੰਘ ਲੈਕਚਰਾਰ ਪੰਜਾਬੀ , ਅਰਵਿੰਦਰ ਕੁਮਾਰ ਗੁਪਤਾ ਲੈਕਚਰਾਰ ਨੇ ਵੀ ਇਸ ਪ੍ਰੋਗਰਾਮ ‘ਚ ਅਹਿਮ ਭੂਮਿਕਾ ਨਿਭਾਈ ਹੈ । ਇਸ ਮੌਕੇ ਵਿਦਿਆਰਥੀਆਂ ਸਮੇਤ ਸਕੂਲ ਦਾ ਸਾਰ ਸਟਾਫ਼ ਹਾਜ਼ਰ ਸੀ।

 

ਸ਼ੇਅਰ