ਕੁਰਾਲੀ 3 ਅਗਸਤ (ਜਗਦੇਵ ਸਿੰਘ)
ਅੱਜ ਬਾਦ ਦੁਪਿਹਰ ਇੱਕ ਲਵਾਰਿਸ ਪੂਜਾ ਨਾਮ ਦੀ ਲੜਕੀ ਵਾਰਡ ਨੰ-9 ਦੇ ਕ੍ਰਿਸਨਾ ਮੰਦਰ ਵਾਲੇ ਮਹੁੱਲੇ ਵਿੱਚ ਘੁੰਮਦੀ ਵੇਖੀ ਗਈ ਮਹੁੱਲਾ ਨਿਵਾਸੀਆਂ ਵੱਲੋਂ ਵਾਰਡ ਦੇ ਕੌਂਸਲਰ ਭਾਵਨਾ ਸ਼ਰਮਾਂ ਨੂੰ ਸੂਚਿਤ ਕੀਤਾ ਗਿਆ ਕੌਂਸਲਰ ਭਾਵਨਾ ਸ਼ਰਮਾਂ ਜੀ ਨੇ ਇਸ ਲੜਕੀ ਦਾ ਮਾਮਲਾ SHO ਥਾਣਾ ਸਿਟੀ ਕੁਰਾਲੀ ਇੰਸਪੈਕਟਰ ਸਤਨਾਮ ਸਿੰਘ ਦੇ ਧਿਆਨ ਵਿੱਚ ਲਿਆਂਦਾ ਮੌਕੇ ਤੇ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਤਕਰੀਬਨ ਦੋ ਘੰਟਿਆਂ ਵਿੰਚ ਹੀ SHO ਥਾਣਾ ਸਿਟੀ ਕੁਰਾਲੀ ਦੀ ਟੀਮ ਵੱਲੋ ਲੜਕੀ ਨੂੰ ਮੋਰਿੰਡਾ ਵਿਖੇ ਲੜਕੀ ਦੇ ਵਾਰਸਾਂ ਉਸਦੀ ਮਾਤਾ ਕਰਨੈਲ ਕੌਰ ਦੇ ਹਵਾਲੇ ਕੀਤਾ ਗਿਆ। ਵਾਰਡ ਦੇ ਕੌਂਸਲਰ ਭਾਵਨਾ ਸ਼ਰਮਾਂ ਨੇ ਪੁਲਿਸ ਵੱਲੋਂ ਵਿਖਾਈ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ SHO ਸਤਨਾਮ ਸਿੰਘ ਦਾ ਸਮੂਹ ਵਾਰਡ ਨਿਵਾਸੀਆਂ ਵੱਲੋ ਧੰਨਵਾਦ ਕੀਤਾ ਗਿਆ।