ਕੁਰਾਲੀ,27 ਅਕਤੂਬਰ (ਜਗਦੇਵ ਸਿੰਘ)
ਬਲਾਕ ਮਾਜਰੀ ਦੇ ਪਿੰਡ ਢਕੋਰਾ ਕਲਾਂ ਦੇ ਉੱਘੇ ਸਮਾਜ ਸੇਵੀ ਕੈਪਟਨ ਨਛੱਤਰ ਸਿੰਘ ਢਕੋਰਾ ਕਲਾਂ ਦੇ ਪਤਨੀ ਬੀਬੀ ਕੁਲਦੀਪ ਕੌਰ ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਦੀ ਅੱਜ ਹੋਈ ਅੰਤਿਮ ਅਰਦਾਸ ਮੌਕੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਚ ਪੁੱਜੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ ।ਗੁਰਦੁਆਰਾ ਸਾਹਿਬ ਸੰਤ ਬਾਬਾ ਕਰਤਾ ਰਾਮ ਜੀ ਕੁਟੀਆ ਢਕੋਰਾ ਵਿਖੇ ਹੋਏ ਇਸ ਸਮਾਗਮ ਵਿੱਚ ਚੰਡੀਗੜ੍ਹ ਦੇ ਰਾਗੀ ਜਥੇ ਵੱਲੋਂ ਬੈਰਾਗਮਈ ਕੀਰਤਨ ਕਰਦਿਆਂ ਲੋਕਾਂ ਨੂੰ ਪੁੰਨਦਾਨ ਅਤੇ ਸਿਮਰਨ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ , ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ , ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਸਪੁੱਤਰ ਨਵਦੀਪ ਸਿੰਘ ਨਵੀ ,ਸਾਬਕਾ ਕੈਬਿਨਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਬੇਟੇ ਅਮਰਿੰਦਰ ਸਿੰਘ ਬੰਨੀ ਕੰਗ, ਸਮੇਤ ਬਾਬਾ ਕੁਲਜੀਤ ਸਿੰਘ ਸਿਸਵਾ, ਬੀਬੀ ਕਮਲਜੀਤ ਕੌਰ ਸੋਲਖੀਆ , ਨਗਰ ਕੌਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ , ਪਰਮਿੰਦਰ ਗੋਲਡੀ ਚੇਅਰਮੈਨ ਸਪੋਰਟਸ ਪੰਜਾਬ , ਸਾਬਕਾ ਵਿਧਾਇਕ ਗੁਰਪ੍ਰੀਤ ਜੀ ਪੀ , ਸੀਨੀਅਰ ਕਾਂਗਰਸੀ ਵਿਜੇ ਟਿੰਕੂ ਸ਼ਰਮਾਂ , ਸੁਖਦੇਵ ਸਿੰਘ ਸੁੱਖਾ ਕੰਸਾਲਾ , ਸਾਹਿਬ ਸਿੰਘ ਬਡਾਲੀ , ਜੱਗੀ ਕਾਦੀ ਕਾਦੀ ਮਾਜਰਾ , ਸਰਪੰਚ ਬਲਵਿੰਦਰ ਸਿੰਘ ਚਕੋਰਾਂ ਕਲਾਂ , ਦਲਵਿੰਦਰ ਸਿੰਘ ਬੈਨੀਪਾਲ , ਗੁਰਪ੍ਰੀਤ ਸਿੰਘ ਕਾਦੀਮਾਜਰਾ , ਸਾਬਕਾ ਸਰਪੰਚ ਹਰਜੀਤ ਸਿੰਘ ਰੋਮੀ , ਸੰਮਤੀ ਮੈਂਬਰ ਨਰਿੰਦਰ ਸਿੰਘ ਢਕੋਰਾ, ਸਾਬਕਾ ਸਰਪੰਚ ਹਰਜੀਤ ਸਿੰਘ ਪੱਪੀ , ਸਰਪੰਚ ਗੁਰਸਿਰਮਨ ਸਿੰਘ , ਸਾਬਕਾ ਸਰਪੰਚ ਤੇਜੀ ਰਾਣੀ ਮਾਜਰਾ , ਮਿੰਟੂ ਰਾਣੀ ਮਾਜਰਾ , ਜਸਪਾਲ ਸਿੰਘ ਥਾਣਾ ਇੰਚਾਰਜ ਮਲੋਆ , ਰਣਧੀਰ ਸਿੰਘ ਕਾਦੀ ਮਾਜਰਾ , ਨੰਬਰਦਾਰ ਰਾਜ ਕੁਮਾਰ ਸਿਆਲਬਾ , ਸਾਬਕਾ ਸਰਪੰਚ ਸਤਨਾਮ ਸਿੰਘ ਮੁੱਲਾਂਪੁਰ , ਅਕਾਲੀ ਆਗੂ ਜਗਦੇਵ ਸਿੰਘ ਮਲੋਆ , ਸੀਨੀਅਰ ਕਾਂਗਰਸੀ ਯੂਥ ਆਗੂ ਉਦੇਵੀਰ ਸਿੰਘ ਢਿਲੋਂ , ਕਾਂਗਰਸੀ ਯੂਥ ਆਗੂ ਕੁਲਵੀਰ ਸਿੰਘ ਨਾਗਰਾ , ਬਲਵਿੰਦਰ ਸਿੰਘ ਰਾਏਪੁਰ ਅਕਾਲੀ ਦਲ , ਹਰਭਜਨ ਸਿੰਘ , ਸੁਖਵਿੰਦਰ ਸਿੰਘ , ਪਰਵਿੰਦਰ ਸਿੰਘ ਬਲਜੀਤ ਸਿੰਘ , ਮਾਸਟਰ ਰਣਧੀਰ ਸਿੰਘ ਸਮੇਤ ਅਲੱਗ ਅਲੱਗ ਖੇਤਰਾਂ ਤੋਂ ਸ਼ਖ਼ਸ਼ੀਅਤਾਂ ਹਾਜ਼ਰ ਸਨ । ਅਖੀਰ ਸਿੰਘ ਮਾਤਾ ਦੇ ਸਪੁੱਤਰ ਅਵਤਾਰ ਸਿੰਘ (ਚੰਡੀਗੜ੍ਹ ਪੁਲਿਸ ) ਨੇ ਆਏ ਸਭਨਾ ਦਾ ਧੰਨਵਾਦ ਕੀਤਾ ਹੈ।