ਕੁਰਾਲੀ,24 ਅਕਤੂਬਰ (ਜਗਦੇਵ ਸਿੰਘ)

ਬੀਤੇ ਦਿਨੀਂ ਮੁੱਲਾਂਪੁਰ ਗਰੀਬਦਾਸ ਬੈਰੀਅਰ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਸਬੰਧੀ ਸੋਰੋਗੋਗਾ ਇਸ਼ਤਿਹਾਰ ਪੀ ਪੀ ਆਰ 23 -18(1) ਨੰ 5A ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਜਾਰੀ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਅਫਸਰ ਥਾਣਾ ਐੱਸ ਆਈ ਸ ਦਰਸ਼ਨ ਸਿੰਘ ਨੇ ਦੱਸਿਆ ਕਿ ਏ ਐੱਸ ਆਈ ਕਰਮ ਚੰਦ ਥਾਣਾ ਮੁੱਲਾਂਪੁਰ ਗਰੀਬਦਾਸ ਵੱਲੋਂ ਇਸ ਵਿਅਕਤੀ ਸੰਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਸੂਚਿਤ ਕੀਤਾ ਗਿਆ ਸੀ।ਇਹ ਮ੍ਰਿਤਕ ਵਿਅਕਤੀ ਜਿਸ ਦੇ ਨਾਮ ਦਾ ਪਤਾ ਨੀ ਲੱਗ ਸਕਿਆ।ਇਸ ਦੀ ਉਮਰ ਕਰੀਬ 40 ਸਾਲ ਕੱਦ 5 ਫੁੱਟ 5 ਇੰਚ ਤੇ ਰੰਗ ਸਾਂਵਲਾ ਅਤੇ ਜਿਸਮ ਪਤਲਾ ਹੈ। ਜਿਸ ਨੇ ਲਾਲ ਨੀਲੀਆਂ ਡੱਬੀਆਂ ਵਾਲੀ ਕਮੀਜ਼ ਅਤੇ ਚਿੱਟੇ ਰੰਗ ਦੀ ਲੋਅਰ ਪਹਿਨੀ ਹੋਈ ਹੈ ਅਤੇ ਹੱਥ ਵਿੱਚ ਪੀਲੇ ਰੰਗ ਦਾ ਬੈਂਡ ਪਾਇਆ ਹੋਇਆ ਹੈ।ਇਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਮਿਤੀ 19 ਅਕਤੂਬਰ ਨੂੰ ਰਪਟ ਲਿਖੀ ਗਈ ਹੈ।ਇਸ ਦੇ ਵਾਰਸਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ।ਇਸ ਲਈ ਸ਼ਨਾਖਤ ਲਈ ਸਿਵਲ ਹਸਪਤਾਲ ਖਰੜ ਵਿਖੇ ਮ੍ਰਿਤਕ ਦੀ ਲਾਸ਼ ਨੂੰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਮ੍ਰਿਤਕ ਵਿਅਕਤੀ ਸਬੰਧੀ ਜਾਣਕਾਰੀ ਰੱਖਦਾ ਹੈ ਤਾਂ ਥਾਣਾ ਮੁੱਲਾਂਪੁਰ ਦੇ ਪੁਲਿਸ ਅਧਿਕਾਰੀਆਂ ਨਾਲ 97800 01574,84279 59661 ਅਤੇ 91155 16047 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।

ਸ਼ੇਅਰ