ਕੁਰਾਲੀ,23 ਅਕਤੂਬਰ (ਜਗਦੇਵ ਸਿੰਘ)

ਹਲਕਾ ਖਰੜ ਦੇ ਨਵਾਂਗਰਾਓ ਵਿਖੇ ਕਾਂਗਰਸੀ ਆਗੂਆ ਦੀ ਇਕ ਅਹਿਮ ਮੀਟਿੰਗ ਬਲਾਕ ਕਾਂਗਰਸ ਪ੍ਰਧਾਨ ਖਰੜ ਗੁਰਿੰਦਰ ਸਿੰਘ ਬੈਦਵਾਣ ਦੀ ਅਗਵਾਈ ਵਿੱਚ ਹੋਈ ਸਥਾਨਕ ਸ਼ਹਿਰ ਦੇ ਸਿਵਾਲਿਕ ਵਿਹਾਰ ਵਿੱਚ ਯੂਥ ਆਗੂ ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਵਿਜੇ ਸ਼ਰਮਾ ਟਿੰਕੂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਪੰਜਾਬ ਵਿੱਚ ਆਮ ਪਬਲਿਕ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਦਫਤਰਾ ਵਿੱਚ ਲੋਕਾ ਨੂੰ ਬਹੁਤ ਖੱਜਲ ਖੁਆਰ ਹੋਣਾ ਪੈ ਰਿਹਾ ਰਿਸ਼ਵਤ ਖੋਰੀ ਬਹੁਤ ਹੋ ਰਹੀ ਹੈ ਜਿਸ ਵੱਲ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀ ਦੇ ਰਹੀ ਸ੍ਰੀ ਟਿੰਕੂ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਸੰਘਰਸ਼ ਕਰ ਰਹੇ ਹਨ ਸਰਕਾਰ ਕਿਸਾਨਾ ਦੀ ਫਸਲ ਦਾ ਤੁਰੰਤ ਹੱਲ ਕਰੇ ਅਸੀ ਕਿਸਾਨਾ ਦੇ ਹਰ ਸ਼ੰਘਰਸ਼ ਵਿੱਚ ਉਨ੍ਹਾ ਨਾਲ ਖੜਾਗੇ ਇਸ ਮੌਕੇ ਮਨਜੀਤ ਸਿੰਘ ਨਵਾਂਗਰਾਓ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਜਿਲ੍ਹਾ ਮੁਹਾਲੀ, ਯੂਥ ਆਗੂ ਸਰਬਜੀਤ ਸਿੰਘ,ਵੀਰ ਅਰਜਨ ਸਿੰਘ,ਜਰਨੈਲ ਸਿੰਘ,ਮਨਜੀਤ ਕੌਰ ਗਰੇਵਾਲ,ਬਲਦੇਵ ਸਿੰਘ,ਗਗਨਦੀਪ ਸਿੰਘ,ਹਰਸ਼ਦੀਪ ਸਿੰਘ,ਯੁਵਰਾਜ ਸਿਆਲ,ਅਨੀਤਾ,ਬਲਵੀਰ ਕੌਰ,ਕਰਨਵੀਰ ਸਿੰਘ ,ਕੁਨਾਲ ,ਹਰਸ਼ ਅਤੇ ਕੁਲਦੀਪ ਸਿੰਘ ਓਇੰਦ ਪੀਏ ਆਦਿ ਹਾਜ਼ਰ ਸਨ

ਸ਼ੇਅਰ