ਕੁਰਾਲੀ,18 ਅਕਤੂਬਰ (ਜਗਦੇਵ ਸਿੰਘ)

ਸਵਰਨਕਾਰ ਸਮਾਜ ਪੰਜਾਬ ਰਜਿ.ਦੇ ਪ੍ਰਧਾਨ ਹੇਮਰਾਜ ਵਰਮਾ ਅਤੇ ਜਨਰਲ ਸਕੱਤਰ ਅੰਮ੍ਰਿਤ ਵਰਮਾ ਨੇ ਸਾਂਝੇ ਤੌਰ ਤੇ ਪ੍ਰੇਸ ਨੂੰ ਦੱਸਿਆਂ ਕਿ ਇਸ ਸੰਸਥਾ ਵਲੋ ਮਾਨਯੋਗ ਆਦਰਨੀਏ ਸ੍ਰੀ ਗੁਲਾਬ ਚੰਦ ਕਟਾਰੀਆ ਸਾਹਿਬ, ਮੁੱਖ ਪ੍ਰਸ਼ਾਸਕ ਚੰਡੀਗੜ੍ਹ ਅਤੇ ਗਵਰਨਰ ਪੰਜਾਬ ਪ੍ਰਦੇਸ਼, ਰਾਜਪਾਲ ਭਵਨ,ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ.ਲਾਲ ਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ,ਟਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਅਤੇ ਇਸ ਹਲਕੇ ਦੇ ਮੋਜੂਦਾ ਐਮ.ਐਲ.ਏ ਮਾਨਯੋਗ ਸ੍ਰੀਮਤਿ ਅਨਮੋਲ ਗਗਨ ਮਾਨ ਜੀ ਨੂੰ ਰਜਿਸਟਰਡ ਸਪੀਡ ਪੋਸਟ ਪੱਤਰਾਂ ਰਾਹੀਂ ਬੇਨਤੀ ਕੀਤੀ ਗਈ ਹੈ, ਕਿ ਜ਼ੋ ਸੀ.ਟੀ.ਯੂ ਦੀ ਬੱਸ ਸਰਵਿਸ ਚੰਡੀਗੜ੍ਹ ਸੈਕਟਰ-17 ਅਤੇ ਸੈਕਟਰ-43 ਤੋਂ ਖਰੜ (ਪੰਜਾਬ) ਤੱਕ ਪ੍ਰੋਵਾਇਡ ਕੀਤੀ ਹੋਈ ਹੈ,ਉਸ ਸੇਵਾ ਨੂੰ ਕੁਰਾਲੀ ਸ਼ਹਿਰ ਤੱਕ ਵਧਾਇਆ ਜਾਵੇ। ਮਾਨਯੋਗ ਗਵਰਨਰ ਪੰਜਾਬ ਜੀ ਬੇਨਤੀ ਸਹਿਤ ਆਪ ਦੇ ਦਫ਼ਤਰ ਵਲੋ ਯੋਗ ਕਾਰਵਾਈ ਕਰਨ ਉਪਰੰਤ ਸੀ.ਟੀ.ਯੂ ਦੇ ਸਬੰਧਿਤ ਦਫ਼ਤਰ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ, ਤਾਂ ਜ਼ੋ ਇਸ ਰੂਟ ਉਪੱਰ ਦੋ ਯੂਨੀਵਰਸਿਟੀਆਂ, ਪਡਿਆਲਾ ਕਾਲਜ਼, ਸਕੂਲ ਅਤੇ ਬਹੁਤ ਸਾਰੇ ਪਿੰਡ ਮੋਜੂਦ ਹੋਣ ਕਾਰਨ,ਪੜਨ ਵਾਲੇ ਬੱਚਿਆਂ ਅਤੇ ਸਥਾਨੀਏ ਨਿਵਾਸੀਆਂ ਨੂੰ ਆਉਣ-ਜਾਣ ਲਈ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਥ੍ਰੀ ਵ੍ਹੀਲਰ ਵਾਲੇ ਮਨਚਾਹਾ ਕਿਰਾਇਆਂ ਵਸੁਲ ਰਹੇ ਹਨ। ਇਸ ਤੋ ਛੁਟਕਾਰਾ ਦਵਾਉਣ ਲਈ ਆਪਜੀ ਵਲੋਂ ਲੋੜੀਂਦੀ ਕਾਰਵਾਈ ਕਰਨ ਉਪਰੰਤ ਸਮੂਹ ਇਲਾਕ਼ਾ/ਸ਼ਹਿਰ ਵਾਸੀਆਂ ਨੂੰ ਸਹੂਲਤ ਮਿਲ ਸਕਦੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਨਾਲ ਕੁਰਾਲੀ ਸ਼ਹਿਰ ਦਾ ਬੱਸ ਅੱਡਾ ਵੀ ਆਬਾਦ ਹੋ ਜਾਵੇ ਗਾ ਅਤੇ ਬੱਸ ਅੱਡੇ ਦੀ ਹਾਲਤ ਵੀ ਸੁਧਰ ਜਾਵੇ ਗੀ। ਸਹੁਲਤਾਂ ਪ੍ਰਦਾਨ ਹੋਣ ਤੇ ਸਵਰਨਕਾਰ ਸਮਾਜ ਪੰਜਾਬ ਰਜਿ. ਸੰਸਥਾ,ਆਪ ਜੀ ਦੀ ਹਮੇਸ਼ਾ ਰਿਣੀਂ ਰਹੇ ਗੀ।

ਸ਼ੇਅਰ