ਕੁਰਾਲ਼ੀ, 11 ਅਕਤੂਬਰ ( ਜਗਦੇਵ ਸਿੰਘ)

ਪੰਜਾਬ ਅੰਦਰ ਪੰਚਾਇਤੀ ਚੋਣਾਂ ਦਾ ਦੌਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਇਸੇ ਤਰ੍ਹਾਂ ਜਿਲਾ ਰੋਪੜ ਦੇ ਪਿੰਡ ਲੋਹਾਰੀ ਦੇ ਵਿੱਚ ਸਰਪੰਚੀ ਦੀ ਚੋਣ ਲਈ ਨੌਜਵਾਨ ਦਵਿੰਦਰ ਸਿੰਘ ਚੋਣ ਮੈਦਾਨ ਵਿੱਚ ਉਤਰੇ ਹਨ। ਦਵਿੰਦਰ ਸਿੰਘ ਵੱਲੋਂ ਅੱਜ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਪਿੰਡ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਸੁਚੱਜੇ ਢੰਗ ਨਾਲ ਚਾਲੂ ਕਰਨਾ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦੇ ਨਾਲ ਬਰਸਾਤੀ ਪਾਣੀ ਲਈ ਖੁੱਲੇ ਨਾਲੇ ਬਣਾਉਣਾ, ਗਲੀਆਂ ਅਤੇ ਸੜਕਾਂ ਦੇ ਉੱਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨਾ, ਸੜਕ ਤੇ ਹਰ ਮੋੜ ਉੱਤੇ ਸੀਸੀਟੀਵੀ ਕੈਮਰੇ ਲਗਾਉਣਾ, ਪਿੰਡ ਦੇ ਵਿੱਚ ਪਾਰਕ ਦਾ ਨਿਰਮਾਣ ਕਰਵਾਉਣਾ ਅਤੇ ਸਟੇਡੀਅਮ ਬਣਾਉਣਾ ਤਾਂ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋ ਰਹੇ ਨੌਜਵਾਨਾਂ ਨੂੰ ਮੁੜ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਲੜਕੀਆਂ ਦੇ ਵਿਆਹ ਮੌਕੇ 51ਸ ਰੁਪਏ ਸ਼ਗਨ ਵਜੋਂ ਪੰਚਾਇਤ ਵੱਲੋਂ ਦਿੱਤੇ ਜਾਣਗੇ।ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਉਹਨਾਂ ਨੂੰ ਕਾਫੀ ਪਿਆਰ ਤੇ ਹੁੰਗਾਰਾ ਮਿਲ ਰਿਹਾ ਹੈ।ਜਿਸ ਕਰਕੇ ਲੱਗਦਾ ਹੈ ਕਿ ਇਸ ਵਾਰ ਉਹ ਵੱਡੀ ਲੀਡ ਨਾਲ ਸਰਪੰਚੀ ਦੀ ਚੋਣ ਜਿੱਤ ਕੇ ਲੋਕਾਂ ਦੀ ਸੇਵਾ ਜਰੂਰ ਕਰਨਗੇ।ਇਸ ਦੇ ਨਾਲ ਹੀ ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਉਸ ਨੂੰ ਪਿੰਡ ਦੀ ਸੇਵਾ ਕਰਨ ਲਈ ਮੌਕਾ ਜਰੂਰ ਦੇਣ ਤਾਂ ਜੋ ਸਰਪੰਚ ਬਣ ਕੇ ਪਿੰਡ ਦੇ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਜਾ ਸਕੇ।ਇਸ ਮੌਕੇ ਦਵਿੰਦਰ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਜੈਪਾਲ ਸਿੰਘ ਮਾਸਟਰ, ਸੀਸਪਾਲ ਰਾਣਾ, ਪ੍ਰਵੀਨ ਰਾਣਾ,ਮਲਕੀਤ ਸਿੰਘ, ਮਨਪ੍ਰੀਤ ਸਿੰਘ, ਰਵਨੀਤ ਸਿੰਘ, ਹਰਪ੍ਰੀਤ ਸਿੰਘ, ਰੋਮੀ, ਸੁਖੀ, ਗੁਰਦੀਪ ਸਿੰਘ, ਬੰਟੀ ਰਾਣਾ, ਪਵਨ ਰਾਣਾ, ਲੁਕੇਸ਼ ਰਾਣਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।

ਸ਼ੇਅਰ