ਕੁਰਾਲ਼ੀ, 10 ਅਕਤੂਬਰ ( ਜਗਦੇਵ ਸਿੰਘ)
ਅੱਜ ਸੁਆਮੀ ਸ਼ਿਵ ਸਵਰੂਪ ਆਤਮਾ ਚੈਰੀਟੇਬਲ ਟਰੱਸਟ ਕੈਲਾਸ਼ ਧਾਮ ਨਦੀਪਾਰ ਕੁਟਿਆ ਦੇ ਪ੍ਰਧਾਨ ਧੀਰਜ ਧੀਮਾਨ (ਹੈਪੀ) ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇਆ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਾਮੀ ਸ਼ਿਵ ਸਵਰੂਪ ਜੀ ਦੀ ਕ੍ਰਿਪਾ ਨਾਲ ਮਿਤੀ 16 ਅਕਤੂਬਰ ਨੂੰ ਰਾਤ ਵੇਲੇ ਦਵਾਈ ਵਾਲੀ ਖੀਰ ਖਿਲਾਈ ਜਾਏਗੀ ਅਤੇ ਉਨਾਂ ਵੱਲੋਂ ਦੱਸਿਆ ਗਿਆ ਕਿ ਭਜਨ ਕੀਰਤਨ ਰਾਤ 8-30 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਦਵਾਈ ਵਾਲੀ ਖੀਰ ਦਾ ਅਟੂਟ ਲੰਗਰ ਵਰਤਾਇਆ ਜਾਏਗਾ ਟਰੱਸਟ ਦੇ ਪ੍ਰਧਾਨ ਧੀਰਜ ਧੀਮਾਨ (ਹੈਪੀ) ਜੀ ਵੱਲੋਂ ਸਾਰੇ ਸ਼ਹਿਰ ਵਾਸੀ ਅਤੇ ਇਲਾਕਾ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੀ ਮਿਤੀ 16 ਅਕਤੂਬਰ ਨੂੰ ਰਾਤ ਵੇਲੇ ਸੁਆਮੀ ਸ਼ਿਵ ਸਵਰੂਪ ਜੀ ਦੇ ਗੁਣ ਗਾਣ ਅਤੇ ਭਜਨ ਕੀਰਤਨ ਵਿੱਚ ਹਾਜ਼ਰੀਆਂ ਲਗਾਓ ਅਤੇ ਦਵਾਈ ਵਾਲੀ ਖੀਰ ਦਾ ਆਨੰਦ ਮਾਣੋ