ਕੁਰਾਲੀ, 27 ਸਤੰਬਰ(ਜਗਦੇਵ ਸਿੰਘ)
ਸਥਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਪਲਿੰਗਜ਼ ਪਬਲਿਸ਼ਿੰਗ ਹਾਊਸ ਦੀ ਟੀਮ ਵੱਲੋਂ ‘ਸੈਲਫ ਮੋਟੀਵੇਸ਼ਨ ਫਾਰ ਟੀਚਰਸ’ ਵਿਸ਼ੇ ‘ਤੇ ਇੱਕ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਏ ਕੇ ਕੌਸ਼ਲ ਦੀ ਅਗਵਾਈ ਅਤੇ ਪ੍ਰਿੰਸੀਪਲ ਪੀ ਸੈਂਗਰ ਦੀ ਦੇਖ ਰੇਖ ਹੇਠ ਲਗਾਈ ਗਈ ਇਸ ਓਰੀਐਂਟੇਸ਼ਨ ਵਰਕਸ਼ਾਪ ’ਚ ਸਕੂਲ ਦੇ ਅਧਿਆਪਕਾਂ ਨੇ ਭਾਰੀ ਦਿਲਚਸਪੀ ਵਿਖਾਉਂਦੇ ਹੋਏ ਭਾਗ ਲਿਆ। ਅਧਿਆਪਨ ਵਿਸ਼ੇ ਨੂੰ ਦਿਲਚਸਪ ਤੇ ਸੁਖਾਲਾ ਬਨਾਉਣ ਦੇ ਮਨੋਰਥ ਨਾਲ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਮਾਹਿਰਾਂ ਨੇ ਅਧਿਆਪਨ ਵਿਸ਼ੇ ’ਚ ਆ ਰਹੀਆਂ ਤਬਦੀਲੀਆਂ ਅਤੇ ਹੋਰਨਾਂ ਉਸਾਰੂ ਪਹਿਲੂਆਂ ਸਬੰਧੀ ਚਰਚਾ ਕੀਤੀ। ਸ਼੍ਰੀਮਤੀ ਬਲਵਿੰਦਰ ਕੌਰ (ਰਿਸੋਰਸ ਪਰਸਨ) ਨੇ ਅਧਿਆਪਕਾਂ ਨੂੰ ਸਵੈ-ਪ੍ਰੇਰਿਤ ਹੋਣ ਦੇ ਤਰੀਕੇ ਬਾਰੇ ਵੱਖ-ਵੱਖ ਦਿਲਚਸਪ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੇ ਊਰਜਾ ਪੱਧਰ ਨੂੰ ਵਧਾਉਣ ਲਈ ਆਸਾਨ ਸੁਝਾਅ ਦਿੱਤੇ। ਸਾਰੇ ਭਾਗ ਲੈਣ ਵਾਲੇ ਅਧਿਆਪਕਾਂ ਨੇ ਵਰਕਸ਼ਾਪ ਨੂੰ ਬਹੁਤ ਲਾਭਦਾਇਕ ਪਾਇਆ, ਅਤੇ ਬੂਟੇ ਦੁਆਰਾ ਭਾਗੀਦਾਰੀ ਦਾ ਸਰਟੀਫਿਕੇਟ ਦਿੱਤਾ ਗਿਆ।ਵਰਕਸ਼ਾਪ ਦੇ ਅੰਤ ’ਚ ਸ਼੍ਰੀ ਏ.ਕੇ. ਕੌਸ਼ਲ ਨੇ ਉਸਾਰੂ ਵਰਕਸ਼ਾਪ ਲਈ ਲਈ ਟੀਮ ਦੇ ਧੰਨਵਾਦ ਕੀਤਾ।