ਕੁਰਾਲੀ 26 ਸਤੰਬਰ (ਜਗਦੇਵ ਸਿੰਘ)

ਬਲਾਕ ਕੁਰਾਲੀ ਅਧੀਨ ਪੈਂਦੇ ਪ੍ਰਾਇਮਰੀ ਸਕੂਲਾਂ ਦੇ ਸਲਾਨਾ ਖੇਡ ਮੁਕਾਬਲੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਸਥਾਨਕ ਖਾਲਸਾ ਸਕੂਲ ਵਿਖੇ ਹੋਏ। ਇਸ ਦੌਰਾਨ ਲੜਕੇ ਤੇ ਲੜਕੀਆਂ ਦੇ ਅਥੈਲਿਟਕ ਤੇ ਹੋਰ ਮੁਕਾਬਲੇ ਕਰਵਾਏ ਗਏ।
ਬਲਾਕ ਖੇਡ ਅਫ਼ਸਰ ਸੁਖਵਿੰਦਰ ਕੌਰ ਦੀ ਦੇਖਰੇਖ ਹੇਠ ਹੋਏ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਲੜਕਿਆਂ ਦੀ 100 ਮੀਟਰ ਦੌੜ ਵਿੱਚ ਪਵਨ ਕੁਮਾਰ ਤੇ ਸਾਹਿਬਜੋਤ,ਲੜਕੀਆਂ ਦੀ ਇਸ ਦੌੜ ਵਿੱਚ ਕਿਰਨ ਤੇ ਸਖੀਰਾ,ਲੜਕਿਆਂ ਦੀ 200 ਮੀਟਰ ਦੌੜ ਵਿੱਚ ਨਵਜੋਤ ਸਿੰਘ ਤੇ ਨਵਰਾਜ ਸਿੰਘ,ਲੜਕੀਆਂ ਦੀ ਇਸ ਦੌੜ ਵਿੱਚ ਏਕਮ ਤੇ ਹਰਸੀਰਤ ਕੌਰ,400 ਮੀਟਰ ਦੌੜ ਦੇ ਲੜਕਿਆਂ ਵਿਚੋਂ ਅੰਕਿਤ ਰਾਜ ਤੇ ਸਾਹਿਬਜੋਤ ਜਦਕਿ ਲੜਕੀਆਂ ਦੀ ਇਸ ਦੌੜ ਵਿੱਚ ਜ਼ੋਰਾਵਰਦੀਪ ਕੌਰ ਤੇ ਲਕਸ਼ਮੀ,600 ਮੀਟਰ ਦੌੜ ਦੇ ਲੜਕਿਆਂ ਦੇ ਵਰਗ ਵਿੱਚ ਵਿਸ਼ਾਲ ਤੇ ਦੁਰਗੇਸ਼ ਜਦਕਿ ਲੜਕੀਆਂ ਦੀ ਇਸ ਦੌੜ ਵਿੱਚ ਕਿਰਨ ਤੇ ਜ਼ੋਰਾਵਰਦੀਪ ਕੌਰ ਕ੍ਰਮਵਾਰ ਪਹਿਲੇ ਦੋ ਸਥਾਨਾਂ ‘ਤੇ ਰਹੇ।
ਲੰਬੀ ਛਾਲ ਦੇ ਲੜਕਿਆਂ ਵਿਚੋਂ ਸ਼ਿਵਮ ਤੇ ਲੜਕੀਆਂ ਵਿਚੋਂ ਕਿਰਨ,ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਲੜਕਿਆਂ ਵਿਚੋਂ ਅਨੀਕੇਤ ਤੇ ਲੜਕੀਆਂ ਵਿੱਚੋਂ ਸਖੀਰਾ ਅੱਵਲ ਰਹੇ ਜਦਕਿ ਲੜਕਿਆਂ ਦੀ ਰਿਲੇਅ ਰੇਸ ਵਿੱਚ ਪਡਿਆਲਾ ਸੈਂਟਰ ਦੀ ਟੀਮ ਨੇ ਪਹਿਲਾ ਤੇ ਸੁਹਾਲੀ ਸੈਂਟਰ ਨੇ ਦੂਜਾ ਜਦਕਿ ਲੜਕੀਆਂ ਦੇ ਇਸ ਮੁਕਾਬਲੇ ਵਿੱਚ ਸੁਹਾਲੀ ਨੇ ਪਹਿਲਾ ਤੇ ਪਡਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ।
ਕੁਸ਼ਤੇ 25 ਕਿਲੋਗ੍ਰਾਮ ਭਾਰ ਵਰਗ ਵਿੱਚ ਤੋਸ਼ਿਬ ਸੁਹਾਲੀ,28 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਿਤ ਸੁਹਾਲੀ,30 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਸ਼ੇ ਪਡਿਆਲਾ ਜਦਕਿ 32 ਕਿਲੋਗ੍ਰਾਮ ਭਾਰ ਵਰਗ ਵਿੱਚ ਰਣਵੀਰ ਅਕਾਲਗੜ੍ਹ ਨੇ ਪਹਿਲਾ ਤੇ ਅਨੀਕੇਤ ਪਡਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ ਦੇ ਲੜਕਿਆਂ ਦੇ ਵਰਗ ਵਿੱਚ ਪਡਿਆਲਾ ਜਦਕਿ ਲੜਕੀਆਂ ਵਿੱਚ ਪਡਿਆਲਾ ਦੀ ਟੀਮ ਮੋਹਰੀ ਰਹੀਆਂ। ਨੈਸ਼ਨਲ ਸਟਾਈਲ ਕਬੱਡੀ ਦੇ ਲੜਕਿਆਂ ਵਿੱਚੋਂ ਅਕਾਲਗੜ੍ਹ ਤੇ ਲੜਕੀਆਂ ਵਿਚੋਂ ਪਡਿਆਲਾ ਜਦਕਿ ਸਰਕਲ ਸਟਾਈਲ ਕਬੱਡੀ ਦੇ ਲੜਕਿਆਂ ਦੇ ਵਰਗ ਵਿੱਚ ਪਡਿਆਲਾ ਦੀ ਟੀਮ ਜੇਤੂ ਰਹੀ।
ਜੇਤੂ ਵਿਦਿਆਰਥੀਆਂ ਨੂੰ ਬੀਪੀਈਓ ਕਮਲਜੀਤ ਸਿੰਘ ਤੇ ਬੀਐੱਸਓ ਸੁਖਵਿੰਦਰ ਸਿੰਘ ਨੇ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਐੱਚਟੀ ਸ਼ਿੰਗਾਰ ਸਿੰਘ,ਸਤਵਿੰਦਰ ਸਿੰਘ, ਵੇਦ ਪ੍ਰਕਾਸ਼,ਵਿਪਨ ਕੁਮਾਰ, ਐੱਚਟੀ ਰਵਿੰਦਰ ਸਿੰਘ ਪੱਪੀ ਅਤੇ ਪ੍ਰੀਤੀ ਪਦਮ,ਰਬਲੀਨ ਕੌਰ,ਰਣਜੀਤ ਕੌਰ,ਰਵਿੰਦਰ ਕੌਰ ਅਤੇ ਵੀ ਆਦਿ ਹਾਜ਼ਰ ਸਨ।

ਸ਼ੇਅਰ