ਮੁੱਲਾਂਪੁਰ ਗਰੀਬਦਾਸ, 26 ਸਤੰਬਰ (ਜਗਦੇਵ ਸਿੰਘ)

ਸਿਆਲਬਾ ਸਥਿਤ ਕੋਆਪ੍ਰੇਟਿਵ ਬੈਂਕ ‘ਚ ਹੋਏ ਘੁਟਾਲੇ ਦੇ ਪੈਸੇ ਅਕਤੂਬਰ ਮਹੀਨੇ ‘ਚ ਵਾਪਿਸ ਮਿਲਣੇ ਸ਼ੁਰੂ ਹੋ ਜਾਣਗੇ। ਇਸ ਸਬੰਧੀ ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਦੇ ਆਗੂ ਸੁੱਖਦੇਵ ਸਿੰਘ ਸੁੱਖਾ ਕੰਨਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਢਕੋਰਾਂ ਤੇ ਪਰਮਜੀਤ ਸਿੰਘ ਮਾਵੀ ਨੇ ਦੱਸਿਆ ਕਿ ਪਿਛਲੇਂ ਦਿਨੀਂ ਉਕਤ ਬੈਂਕ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਸੀ। ਜਿਸ ਦੌਰਾਨ ਖਾਤਾਧਾਰਕਾਂ ਦੇ ਲੱਖਾਂ ਤੋਂ ਕਰੋੜਾਂ ਰੁਪਏ ਖਾਤਿਆਂ ਵਿੱਚੋਂ ਕੱਢ ਲਏ ਗਏ ਸਨ। ਜਿਸ ਬਾਰੇ ਲੋਕ ਹਿੱਤ ਮਿਸ਼ਨ ਉਸੇ ਸਮੇਂ ਤੋਂ ਖਾਤਾਧਾਰਕਾਂ ਦੇ ਕੱਢੇ ਪੈਸੇ ਵਾਪਸ ਪਾਉਣ ਬਾਰੇ ਪੈਰਵੀ ਕਰਦਾ ਆ ਰਿਹਾ ਹੈ। ਇਸ ਦੌਰਾਨ ਬੈਂਕ ਵਿਭਾਗ ਦੇ ਅਧਿਕਾਰੀਆਂ ਨੇ ਜਿੱਥੇ 30 ਸਤੰਬਰ ਤੱਕ ਦਾ ਸਮਾਂ ਮੰਗਿਆ ਸੀ, ਉਥੇ ਹੁਣ ਮਿਸ਼ਨ ਦੇ ਮੀਟਿੰਗ ‘ਚ ਭਰੋਸਾ ਦਿੱਤਾ ਹੈ ਕਿ ਪੜ੍ਹਤਾਲ ਹੋ ਚੁੱਕੇ ਅੱਧੀ ਦਰਜ਼ਨ ਖਾਤਾਧਾਰਕਾਂ ਦੇ ਪੈਸੇ ਅਕਤੂਬਰ ਦੇ ਪਹਿਲੇ ਹਫ਼ਤੇ ਪਾ ਦਿੱਤੇ ਜਾਣਗੇ ਅਤੇ ਬਾਕੀ ਦੇ ਖਾਤਾਧਾਰਕਾਂ ਦੇ ਵੀ ਕ੍ਰਮਵਾਰ ਪੈਸੇ ਭਰ ਦਿੱਤੇ ਜਾਣਗੇ।

ਸ਼ੇਅਰ