ਕੁਰਾਲੀ 23ਸਤੰਬਰ (ਜਗਦੇਵ ਸਿੰਘ)

ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ : ਮਾਲਵਿੰਦਰ ਸਿੰਘ ਕੰਗ , ਐਮ .ਪੀ ਕੋਟੇ ਵਿਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਇਤਿਹਾਸਿਕ ਕਸਬਾ ਖਿਜ਼ਰਾਬਾਦ ਵਿਖੇ ਛਿੰਝ ਕਮੇਟੀ ਵੱਲੋਂ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਰਾਜਾਂ ਤੋਂ ਆਏ ਨਾਮੀ ਪਹਿਲਵਾਨਾਂ ਨੇ ਆਪਣੇ ਜੋਹਰ ਦਿਖਾਏ। ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸ਼ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਖਰੜ ਇੰਚਾਰਜ ਵਿਜੈ ਸ਼ਰਮਾਂ ਟਿੰਕੂ ਤੇ ਸਾਬਕਾ ਕੈਬਨਿੰਟ ਮੰਤਰੀ ਜਗਮੋਹਣ ਸਿੰਘ ਕੰਗ ,ਖੇਡ ਪ੍ਰਮੋਟਰਾਂ ਦਵਿੰਦਰ ਸਿੰਘ ਬਾਜਵਾ ਨੇ ਸਮੂਲੀਅਤ ਕੀਤੀ। ਕੁਸ਼ਤੀਆਂ ਦੌਰਾਨ ਸਾਹਿਲ ਰਾਜਾ ਅਖਾੜਾ ਨੇ ਹਿਤੇਸ਼ ਬਿਰੜਵਾਲ ਨੂੰ, ਕਪਿਲ ਚੰਡੀਗੜ੍ਹ ਨੇ ਸੁਖਵਿੰਦਰ ਆਲਮਗੀਰ ਨੂੰ, ਕਾਕਾ ਬਾਬਾ ਫਲਾਈ ਨੇ ਅਤੀਲੂ ਪਟਿਆਲਾ ਨੂੰ, ਦੇਵ ਪਟਿਆਲਾ ਨੇ ਭੋਲੂ ਬਾਬਾ ਫਲਾਈ ਨੂੰ, ਲਵਪ੍ਰੀਤ ਬਾਬਾ ਫਲਾਈ ਨੇ ਬੱਲਾ ਤੋਗਾਂ ਨੂੰ, ਅਮਰੀਕ ਮੰਡ ਚੌਂਤਾ ਨੇ ਵਿਨੋਦ ਜੀਰਕਪੁਰ ਨੂੰ, ਭੋਲਾ ਡੂਮਛੇੜੀ ਨੇ ਰੋਹਿਤ ਮੁੱਲਾਂਪੁਰ ਨੂੰ, ਸਮਰਜੋਤ ਮੁੱਲਾਂਪੁਰ ਨੇ ਆਰਿਸ ਭੁੱਟਾਂ ਨੂੰ, ਜਤਿਨ ਮੁੱਲਾਂਪੁਰ ਨੇ ਰਿਕਸ਼ਿਤ ਜੀਕਪੁਰ ਨੂੰ, ਅੰਸ਼ ਪਟਿਆਲਾ ਨੇ ਬੰਟੀ ਕੁਹਾਲੀ ਨੂੰ, ਰਵੀ ਪਟਿਆਲਾ ਨੇ ਸੰਤੋਸ਼ ਮਾਮੂਪੁਰ ਨੂੰ, ਅਜੇ ਰਾਜਾ ਅਖਾੜਾ ਨੇ ਮਨਤੇਜ ਕੁਹਾਲੀ ਨੂੰ, ਜਤਿਨ ਮਾਮੂਪੁਰ ਨੇ ਰੋਹਿਤ ਰੋਹਤਕ ਨੂੰ ਚਿੱਤ ਕੀਤਾ।
ਇਸ ਤੋਂ ਇਲਾਵਾ ਇਨਾਂਮੀ ਕੁਸ਼ਤੀਆਂ ਦੌਰਾਨ ਰਾਜੂ ਰਾਈਏਵਾਲ ਨੇ ਭੋਲਾ ਕਾਮਨੀ ਨੂੰ, ਛੋਟਾ ਸੁਦਾਮ ਹੁਸ਼ਿਆਰਪੁਰ ਨੇ ਤਾਲਿਬ ਬਾਬਾ ਫਲਾਈ ਨੂੰ, ਸ਼ਿਵਾ ਮਹਾਂਰਾਸਟਰਾ ਨੇ ਲਵਪ੍ਰੀਤ ਖੰਨਾ ਨੂੰ, ਰਜਤ ਆਲਮਗੀਰ ਨੇ ਧਰਮਿੰਦਰ ਕੁਹਾਲੀ ਨੂੰ, ਮੋਨੂੰ ਦਹੀਆ ਨੇ ਵਿਸ਼ਾਲ ਭੁਡੂ ਮਾਮੂਪੁਰ ਨੂੰ, ਜੈਂਟੀ ਗੁੱਜਲ ਦਿੱਲੀ ਨੇ ਨਰਿੰਦਰ ਖੰਨਾ ਨੂੰ, ਸਾਨਵੀਰ ਕੁਹਾਲੀ ਨੇ ਸ਼ੇਰਾ ਬਾਬਾ ਫਲਾਈ ਨੂੰ ਚਿੱਤ ਕੀਤਾ। ਝੰਡੀ ਦੀ 2 ਲੱਖ ਰੁਪਏ ਦੀ ਇਲਾਮੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਪ੍ਰਵੀਨ ਕੁਹਾਲੀ ਵਿਚਕਾਰ ਹੋਈ ਜੋ ਲਗਭਗ 45 ਮਿੰਟ ਚੱਲੀ ਪਰ ਫਿਰ ਪੁਆਇੰਟਾ ਦੇ ਅਧਾਰ ਤੇ ਕੁਸ਼ਤੀ ਹੋਈ ਜਿਸ ਵਿਚ ਭੁਪਿੰਦਰ ਅਜਨਾਲਾ ਨੇ ਪ੍ਰਵੀਨ ਕੁਹਾਲੀ ਨੂੰ ਹਰਾ ਕੇ ਝੰਡੀ ਤੇ ਕਬਜਾ ਕੀਤਾ ਮੁੱਖ ਮਹਿਮਾਨ ਐਮ ਪੀ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਜੋਕੀ ਪੀੜੀ ਨੂੰ ਖੇਡਾਂ ਨਾਲ ਜੋੜ ਕੇ ਹੀ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ਆਪਣੇ ਐਂਮ.ਪੀ ਕੋਟੇ ਵਿਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤਰਨਜੀਤ ਸਿੰਘ ਬਾਵਾ , ਸ਼ੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਸਾਹਿਬ ਸਿੰਘ ਬਡਾਲੀ, ਰਵਿੰਦਰ ਸਿੰਘ ਖੇੜਾ, ਰਣਧੀਰ ਸਿੰਘ ਧੀਰਾ, ਜਤਿੰਦਰ ਸਿੰਘ, ਮੇਜਰ ਸਿੰਘ ਸੰਗਤਪੁਰਾ,ਹਰਪ੍ਰੀਤ ਸਿੰਘ ਮਾਂਗਟ ਅਭੀਪੁਰ, ਨੰਬਰਦਾਰ ਜਗਤਾਰ ਸਿੰਘ ਸੰਗਤਪੁਰਾ, ਪ੍ਰਧਾਨ ਸਤਨਾਮ ਸਿੰਘ ਸੱਤਾ, ਮਨਮੋਹਣ ਸਿੰਘ ਬੜੌਦੀ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਬਲਦੇਵ ਸਿੰਘ ਖਿਜ਼ਰਾਬਾਦ, ਹਰਚਰਨ ਸਿੰਘ, ਆਪ ਆਗੂ ਰਾਣਾ ਕੁਸ਼ਲਪਾਲ, ਹਰਪ੍ਰੀਤ ਸਿੰਘ ਮਾਂਗਟ ਅਭੀਪੁਰ, ਸਾਬਕਾ ਸਰਪੰਚ ਹਰਦੀਪ ਸਿੰਘ, ਬਲਜਿੰਦਰ ਸਿੰਘ ਭੇਲੀ, ਬਲਵੀਰ ਸਿੰਘ ਮੰਗੀ, ਜਸਵਿੰਦਰ ਸਿੰਘ ਪਾਬਲਾ, ਪ੍ਰਧਾਨ ਅਵਤਾਰ ਸਿੰਘ ਪਾਬਲਾ, ਸਰਪੰਚ ਮਦਨ ਸਿੰਘ ਮਾਣਕਪੁੂਰ ਸ਼ਰੀਫ, ਜਸਪਾਲ ਸਿੰਘ ਖਿਜ਼ਰਾਬਾਦ,ਸਰਬਜੀਤ ਸਿੰਘ ਕਾਦੀਮਾਜਰਾ,ਮਨਦੀਪ ਸਿੰਘ ਖਿਜ਼ਰਾਬਾਦ, ਬਲਾਕ ਪ੍ਰਧਾਨ ਜੱਗੀ ਕਾਦੀ ਮਾਜਰਾ, ਗੁਰਮੀਤ ਸਿੰਘ ਮੀਤੀ, ਅਵਤਾਰ ਸਿੰਘ ਸੁਲੇਮਪੁਰ ਖੁਰਦ, ਹਰਿੰਦਰ ਸਿੰਘ ਛਿੰਦਾ, ਸਤਨਾਮ ਸਿੰਘ ਲੋਗੀਆ, ਗਗਨਦੀਪ ਸਿੰਘ, ਗੁਰਨੇਕ ਸਿੰਘ, ਲਖਵਿੰਦਰ ਸਿੰਘ ਜੋਨੀ, ਗੁਰਮੀਤ ਸਿੰਘ, ਐਸ.ਡੀ.ਐਮ ਗੁਰਮੰਦਰ ਸਿੰਘ ਖਰੜ ,ਮੇਵਾ ਸਿੰਘ, ਨਾਇਬ ਤਹਿਸੀਲਦਾਰ ਰਘਵੀਰ ਸਿੰਘ ਮਾਜਰੀ, ਨਿਰਪਾਲ ਸਿੰਘ ਰਾਣਾ, ਸਰਪੰਚ ਜਗਦੀਪ ਸਿੰਘ ਮਾਜਰੀ, ਜੈਮਲ ਸਿੰਘ ਮਾਜਰੀ, ਮਾਸਟਰ ਪਰਮਜੀਤ ਸਿੰਘ, ਮਾਸਟਰ ਸੁਖਦੀਪ ਸਿੰਘ, ਬਾਬਾ ਰਾਮ ਸਿੰਘ ਮਾਣਕਪੁਰ,ਸੋਨਾ ਝਿੰਗੜਾਂ, ਲਾਡੀ ਝਿੰਗੜਾਂ,ਹਰਬੰਸ ਸਿੰਘ ਤੋਂ ਇਲਾਵਾ ਛਿੰਝ ਕਮੇਟੀ ਮੈਂਬਰ ਤੇ ਹਜਾਰਾਂ ਦੀ ਗਿਣਤੀ ਵਿਚ ਦਰਸ਼ਕ ਵੱਡੀ ਗਿਣਤੀ ਚ ਸੰਗਤਾਂ ਨੇ ਹਾਜਰੀ ਭਰੀ

ਸ਼ੇਅਰ