ਕੁਰਾਲੀ 16ਸਤੰਬਰ (ਜਗਦੇਵ ਸਿੰਘ)
ਲੋਕ ਹਿੱਤ ਮਿਸ਼ਨ ਦੇ ਧਾਰਮਿਕ ਵਿੰਗ ਵੱਲੋਂ ਪਿੰਡ ਸੰਗਤਪੁਰਾ ਦੇ ਗੁਰਮਤਿ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਜਿੱਥੇ ਭਾਈ ਈਸ਼ਰ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 16 ਤੋਂ 20 ਅਕਤੂਬਰ ਤੱਕ ਪੰਜ ਰੋਜ਼ਾਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਸ਼ਾਮ ਸਮੇਂ ਰੋਜ਼ਾਨਾਂ ਅਨੇਕਾਂ ਰਾਗੀ, ਢਾਡੀ, ਕੀਰਤਨੀਏ ਅਤੇ ਮਹਾਂਪੁਰਸ਼ ਪੁੱਜਕੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਨਗੇ। ਜਿਸ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਮਿਸ਼ਨ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਹਰਮਨ, ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਰਾਮ ਸਿੰਘ ਅਭੀਪੁਰ, ਸੋਹਣ ਸਿੰਘ ਸੰਗਤਪੁਰਾ, ਪਰਮਜੀਤ ਸਿੰਘ ਮਾਵੀ ਤੇ ਸਤਨਾਮ ਸਿੰਘ ਟਾਂਡਾ ਨੇ ਪੋਸ਼ਟਰ ਰੀਲੀਜ਼ ਕਰਦਿਆਂ ਵੱਧ ਤੋਂ ਵੱਧ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ।