ਨਿਊ ਚੰਡੀਗੜ੍ਹ 02 ਅਗਸਤ (ਸਤਨਾਮ ਸਿਸਵਾਂ)
ਸਤਿਨਾਮ ਸਰਬ ਕਲਿਆਣ ਟਰੱਸਟ, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰਾਂ ਵਿਦਿਅਕ ਸੈਸ਼ਨ 2024-25 ਲਈ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਸਬੰਧੀ ਟਰੱਸਟ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਇਸ ਅਧੀਨ ਆਰਥਿਕ ਤੌਰ ਤੇ ਪਛੜੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਾਲਾਨਾ 50 ਹਜ਼ਾਰ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਹ ਵਜੀਫਾ ਵਿਦਿਆਰਥੀਆਂ ਨੂੰ ਹਰ ਸਾਲ ਪੂਰੇ ਕੋਰਸ ਦੌਰਾਨ ਦਿੱਤਾ ਜਾਵੇਗਾ। ਇਹ ਸਕਾਲਰਸ਼ਿਪ ਪ੍ਰੋਫੈਸ਼ਨਲ ਕੋਰਸਿਜ਼ ਜਿਵੇਂ ਬੀ ਟੈਕ, ਐਮ ਟੈਕ, ਬੀ ਸੀ ਏ /ਐਮ ਸੀ ਏ, ਬੀ ਬੀ ਏ/ਐਮ ਬੀ ਏ, ਐਲ ਐਲ ਬੀ, ਬੀ ਐਸ ਸੀ/ਐਮ ਐਸ ਸੀ, ਨਰਸਿੰਗ, ਬੀ ਫਾਰਮੇਸੀ, ਬੀ ਡੀ ਐਸ, ਐਮ ਬੀ ਬੀ ਐਸ ਅਤੇ ਹੋਰ ਪ੍ਰੋਫੈਸ਼ਨਲ ਕੋਰਸ ਜੋ ਟਰੱਸਟ ਵੱਲੋਂ ਪ੍ਰਵਾਨ ਕੀਤੇ ਗਏ ਹਨ, ਲਈ ਦਿੱਤੀ ਜਾਵੇਗੀ। ਇਸ ਸਕਾਲਰਸ਼ਿਪ ਲਈ ਵਿਦਿਆਰਥੀ ਦੇ ਮਾਂਪਿਆਂ ਦੀ ਸਾਲਾਨਾ ਆਮਦਨ 5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਵਿਦਿਆਰਥੀ ਵੱਲੋਂ ਪਾਸ ਕੀਤੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਵਿੱਚ 75 ਫੀਸਦੀ ਨੰਬਰ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅੰਤਿਮ ਚੋਣ ਤੋਂ ਪਹਿਲਾਂ ਗੁਰਮਤਿ ਦਾ ਟੈਸਟ ਅਤੇ ਇੰਟਰਵੀਓ ਪਾਸ ਕਰਨਾ ਹੋਵੇਗਾ ਜੋ ਵੈਬਸਾਈਟ ਤੇ ਉਪਲਬਧ 10ਵੀਂ ਦੀ ਕਿਤਾਬ ਵਿਚੋਂ ਹੋਵੇਗਾ। ਬਿਨੈ ਪੱਤਰ ਆਨਲਾਈਨ www.satnamsarabkalyantrust.org, ਤੇ ਭਰਨ ਦੀ ਅੰਤਿਮ ਮਿਤੀ 31 ਅਗਸਤ 2024 ਨਿਰਧਾਰਿਤ ਕੀਤੀ ਗਈ ਹੈ।