ਨਿਊ ਚੰਡੀਗੜ੍ਹ 15 ਸਤੰਬਰ (ਜਗਦੇਵ ਸਿੰਘ )-
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਸੂਬਾ ਪੱਧਰੀ ਮਸਲਿਆਂ ਅਤੇ ਇਲਾਕੇ ਦੀਆਂ ਮੁਸ਼ਕਿਲਾਂ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਇਕੱਠ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਹਾਜ਼ਰ ਇਕੱਠ ਦੌਰਾਨ ਜਿੱਥੇ ਇਲਾਕੇ ਦੇ ਲੋਕਾਂ ਨੇ ਬਿਜਲੀ ਕੱਟਾਂ, ਟੁੱਟੀਆਂ ਸੜਕਾਂ, ਅਵਾਰਾ ਪਸ਼ੂਆਂ ਅਤੇ ਬਲਾਕ ਕੰਪਲੈਕਸ ਦੇ ਬਾਹਰ ਸੜਕ ਤੇ ਖੜੀਆਂ ਗੱਡੀਆਂ ਬਾਰੇ ਅਤੇ ਹੋਰ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਉਥੇ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਪਰਮਜੀਤ ਸਿੰਘ ਮਾਵੀ, ਹਰਜੀਤ ਸਿੰਘ ਹਰਮਨ, ਕੁਲਦੀਪ ਸਿੰਘ ਬਦਨਪੁਰ, ਗੁਰਸ਼ਰਨ ਸਿੰਘ ਨੱਗਲ, ਰਵਿੰਦਰ ਸਿੰਘ ਹੁਸ਼ਿਆਰਪੁਰ, ਗੁਰਦੇਵ ਸਿੰਘ ਕੁਬਾਹੇੜੀ, ਗੁਰਬਚਨ ਸਿੰਘ ਮੁੰਧੋਂ, ਰਾਮ ਸਿੰਘ ਅਭੀਪੁਰ ਤੇ ਸਰਬਜੀਤ ਸਿੰਘ ਫਿਰੋਜ਼ਪੁਰ ਆਦਿ ਨੇ ਬੋਲਦਿਆਂ ਉਕਤ ਮਸਲਿਆਂ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲਕੇ ਹੱਲ ਕਰਵਾਉਣ ਅਤੇ ਸਿਆਲਬਾ ਬੈਂਕ ਘਪਲੇ ਦੇ ਪੀੜ੍ਹਤਾਂ ਦੀ ਰਾਸ਼ੀ ਵਾਪਿਸ ਕਰਵਾਉਣ ਦਾ ਭਰੋਸਾ ਦਿਵਾਇਆ। ਇਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਅਸਲ ਵੋਟਾਂ ਨਾ ਬਣਨ ਤੇ ਬੋਗਸ ਵੋਟਾਂ ਜ਼ਿਆਦਾ ਬਣਨ ਦਾ ਦੋਸ਼ ਲਗਾਉਦਿਆਂ ਵੋਟਾਂ ਦੀ ਤਾਰੀਖ ਵਧਾਕੇ ਪਿੰਡਾਂ ‘ਚ ਕਰਮਚਾਰੀਆਂ ਰਾਹੀਂ ਪੜਤਾਲ ਕਰਕੇ ਵੋਟਾਂ ਬਣਾਉਣ ਦੀ ਮੰਗ ਕੀਤੀ। ਇਸ ਦੌਰਾਨ ਸਤਨਾਮ ਸਿੰਘ ਟਾਂਡਾ ਦੇ ਢਾਡੀ ਜੱਥੇ ਅਤੇ ਸੰਗਤਪੁਰਾ ਸਮਾਗਮ ਦੇ ਪੋਸਟਰ ਵੀ ਰੀਲੀਜ਼ ਕੀਤੇ ਗਏ। ਇਸ ਮੌਕੇ ਦਵਿੰਦਰ ਸਿੰਘ ਜਪਾਨੀ, ਸਤਿੰਦਰ ਸਿੰਘ ਭਜੌਲੀ, ਗੁਰਮੀਤ ਸਿੰਘ ਮੀਆਂਪੁਰ, ਛੋਟਾ ਸਿੰਘ ਮਾਜਰਾ, ਬਹਾਦਰ ਸਿੰਘ ਮੁੰਧੋਂ, ਸੋਹਣ ਸਿੰਘ ਸੰਗਤਪੁਰਾ, ਜਸਵੀਰ ਸਿੰਘ ਲਾਲਾ, ਪ੍ਰਸ਼ੋਤਮ ਸਿੰਘ ਚੰਦਪੁਰ ਤੇ ਗੁਰਪ੍ਰੀਤ ਸਿੰਘ ਰੁੜਕਾ ਆਦਿ ਅਹੁਦੇਦਾਰ ਵੀ ਹਾਜ਼ਰ ਸਨ।