ਮੋਹਾਲੀ:12 ਸਤੰਬਰ (ਜਗਦੇਵ ਸਿੰਘ  )-

ਪੰਜਾਬ ਮੰਡੀ ਬੋਰਡ ਵੱਲੋਂ ਚਲਾਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਵਿਚ ਆਪਣਾ ਯੋਗਦਾਨ ਪਾਉਣ ‘ਤੇ ਪੰਜਾਬ ਮੰਡੀ ਬੋਰਡ ਦੇ ਵਹੀਕਲ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਗਿੱਲ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ ਨੇ ਪ੍ਰਸੰਸਾਂ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਇੰਜ਼ੀਨੀਅਰ ਇੰਨ ਚੀਫ਼ ਜਤਿੰਦਰ ਸਿੰਘ ਭੰਗੂ,ਮੁੱਖ ਇੰਜੀਨੀਅਰ ਗੁਰਿੰਦਰ ਸਿੰਘ ਚੀਮਾ,ਡੀਜ਼ੀਐਮ ਸਵਰਨ ਸਿੰਘ ਬਾਂਠ, ਨਿੱਜੀ ਸਤੱਕਰ ਚੇਅਰਮੈਨ ਸੁਰਮੱਖ ਸਿੰਘ ਅਤੇ ਰਾਵਿੰਦਰ ਸਿੰਘ ਪੰਜਾਬੀ ਮੰਡੀ ਬੋਰਡ ਹਾਜਰ ਸਨ।
ਇਸ ਮੌਕੇ ਤੇ ਚੇਅਰਮੈਨ ਹਰਚੰਦ ਸਿੰਘ ਬਰਸੱਟ ਨੇ ਕਿਹਾਕਿ ਪੰਜਾਬ ਮੰਡੀ ਬੋਰਡ ਵੱਲੋਂ ਹਰਿਆਵਲ ਲਹਿਰ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਸਮਾਜਸੇਵੀ ਆਗੂ ਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਸੁਖਵਿੰਦਰ ਸਿੰਘ ਗਿੱਲ ਨੇ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾਕਿ ਗਿੱਲ ਨੇ ਪਹਿਲਾ ਵੀ ਅਨੇਕਾਂ ਸੇਵਾ ਦੇ ਕਾਰਜ ਕੀਤੇ ਹਨ ਤੇ ਹੁਣ ਵੀ ਕਰ ਰਹੇ ਹਨ। ਸਮਾਜਸੇਵੀ ਗਿੱਲ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ ਦਾ ਧੰਨਵਾਦ ਕਰਦਿਆਂ ਕਿਹਾਕਿ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ । ਦੱਸਣਯੋਗ ਹੈ ਕਿ ਸਮਾਜਸੇਵੀ ਆਗੂ ਸੁਖਵਿੰਦਰ ਸਿੰਘ ਗਿੱਲ ਨੇ ਪਹਿਲਾ ਵੀ ਕੋਰੋਨਾਂ ਤੇ ਸਮੇਂ ਲੋਕਾਂ ਨੂੰ ਘਰ ਘਰ ਰਾਸ਼ਨ ਦੇਣ ਤੇ ਹੜ੍ਹਾ ਦੇ ਦੌਰ ਵਿਚ ਲੋਕਾਂ ਦੀ ਮੱਦਦ ਕੀਤੀ ਹੈ ਅਤੇ ਖੂਨਦਾਨ ਕੈਂਪ ਤੇ ਖੇਡ ਮੇਲੇ ਵਿਚ ਯੋਦਾਨ ਪਾ ਰਹੇ ਹਨ , ਉੱਥੇ ਲੋੜਵੰਦ ਲੜਕੀਆ ਦੇ ਵਿਆਹਾਂ ਨੂੰ ਸਮਾਨ ਤੇ ਪਿਛਲੇ ਸਮੇਂ ਵਿਚ 5 ਲੋੜਵੰਦ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੇ ਸਹਿਯੋਗ ਨਾਲ ਰਹਿਣ ਲਈ ਘਰ ਬਣਾ ਕੇ ਦਿੱਤੇ ਹਨ ।

ਸ਼ੇਅਰ