ਨਿਊ ਚੰਡੀਗੜ੍ਹ 02 ਅਗਸਤ (ਸਤਨਾਮ ਸਿਸਵਾਂ)

ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ ਰਾਜਿੰਦਰ ਸਿੰਘ ਨਨਹੇੜੀਆਂ ਦੇ ਵੱਡਾ ਭਰਾ ਸਰਦਾਰ ਜਸਵਿੰਦਰ ਸਿੰਘ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਗੱਲਬਾਤ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਵ ਜਸਵਿੰਦਰ ਸਿੰਘ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਬਹੁਜਨ ਸਮਾਜ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ।ਪਿੰਡ ਨਨਹੇੜੀਆਂ ਵਿਖੇ ਸਵ ਜਸਵਿੰਦਰ ਸਿੰਘ ਦੇ ਸੰਸਕਾਰ ਤੋਂ ਬਾਅਦ ਵੀ ਉਹਨਾਂ ਦੇ ਗ੍ਰਹਿ ਵਿਖੇ ਸਮਾਜ ਸੇਵੀ ਸੱਜਣ ਤੇ ਰਾਜਨੀਤਿਕ ਆਗੂਆਂ ਸ੍ਰੀ ਨਨਹੇੜੀਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।ਇਸ ਮੌਕੇ ਰਾਜਾ ਨਨਹੇੜੀਆਂ ਨੇ ਦੱਸਿਆ ਕਿ ਆਉਣ ਵਾਲੀ 4 ਅਗਸਤ ਨੂੰ ਅੰਤਿਮ ਰਸਮ ਪਿੰਡ ਨਨੇੜੀਆਂ ਵਿਖੇ ਨਿਭਾਈ ਜਾਵੇਗੀ । ਜਿਸ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 12 ਵਜੇ ਤੋਂ 01 ਵਜੇ ਤੱਕ ਕੀਰਤਨ ਅਤੇ ਅੰਤਿਮ ਅਰਦਾਸ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ।ਇਸ ਮੌਕੇ ਬਸਪਾ ਦੇ ਅਹੁਦੇਦਾਰ ਅਤੇ ਆਗੂ ਹਾਜ਼ਰ ਸਨ।

ਸ਼ੇਅਰ