ਨਿਊ ਚੰਡੀਗੜ੍ਹ 8 ਸਤੰਬਰ ( ਅਵਤਾਰ ਨਗਲੀਆਂ )

ਪਾਵਰ ਕਾਮ ਦੇ ਉਪ-ਮੰਡਲ ਮਾਜਰਾ ਅਧੀਨ 66 ਕੇ.ਵੀ. ਖਿਜਰਾਬਾਦ ਸਬ ਸਟੇਸ਼ਨ ਦੀ ਬਿਜਲੀ ਸਪਲਾਈ 9 ਸਤੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਉਪ-ਮੰਡਲ ਮਾਜਰਾ ਦੇ ਐਸ.ਡੀ.ਓ. ਨਿਤੀਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਸਬ ਸਟੇਸ਼ਨ ਅਧੀਨ ਪਿੰਡ ਖਿਜਰਾਬਾਦ ਨਾਲ ਸਬੰਧਤ, ਮਾਜਰੀ ,ਸਿਆਲਬਾ , ਖੇੜਾ ਆਦਿ ਪਿੰਡਾਂ ਦੀ ਸਪਲਾਈ ਮਿਤੀ 9 ਸਤੰਬਰ ਨੂੰ ਸਵੇਰੇ 9 ਤੋਂ ਦੁਪਹਿਰ ਬਾਅਦ 3 ਵਜੇ ਤੱਕ ਲਾਈਨ ਦੀ ਜ਼ਰੂਰੀ ਮੁਰਮੰਤ ਕਾਰਨ ਬੰਦ ਰਹੇਗੀ।

ਸ਼ੇਅਰ