ਚੰਡੀਗੜ 8 ਸਤੰਬਰ ( ਅਵਤਾਰ ਨਗਲੀਆਂ )
ਵਾਤਾਵਰਨ ਪ੍ਰੇਮੀ ਤੇ ਲੇਖਕ ਰਾਜਨ ਸ਼ਰਮਾ ਲੈਕਚਰਾਰ ਦਾ ਲਿਖਿਆ ਸਲੋਗਨ “ਆਓ ਅੱਗੇ ਆਈਏ-ਲੱਗੇ ਰੁੱਖ ਬਚਾਈਏ”ਜਿੱਥੇ ਪਹਿਲਾ ਸੋਸ਼ਲ ‘ਤੇ ਛਾਇਆ ਸੀ ਉੱਥੇ ਹੁਣ ਇੱਕ ਵਾਰ ਸਕੂਲਾਂ ਦੀਆਂ ਦੀਵਾਰਾਂ ਤੇ ਬੋਰਡਾਂ ‘ਤੇ ਚਮਕਿਆ ਹੈ। ਰਾਜਨ ਸ਼ਰਮਾ , ਪਰਮੋਟਰ ਰਮਨ ਕੁਮਾਰ ਬੀ.ਆਰ.ਸੀ,ਸ਼ਿਵਪ੍ਰੀਤ ਸਿੰਘ ਡੀ.ਪੀ.ਈ, ਤੇ ਮਾਸਟਰ ਜਗਜੀਤ ਸਿੰਘ ਨੇ ਇਸ ਸੰਬੰਧੀ ਦੱਸਿਆ ਕਿ ਸਾਨੂੰ ਰੁੱਖ ਲਗਾਉਣ ਦੇ ਨਾਲ -ਨਾਲ ਲੱਗੇ ਰੱਖਾਂ ਨੂੰ ਬਚਾਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਵਾਤਾਵਰਨ ਸੰਭਾਲਣ ਲਈ ਅਪਣੀ ਅਪਣੀ ਨੈਤਿਕ ਡਿਊਟੀ ਨਿਭਾਉਣੀ ਪਵੇਗੀ ਤਾਂ ਹੀ ਸਾਨੂੰ ਸਾਹ ਲੈਣ ਲਈ ਸ਼ੁੱਧ ਹਵਾ ਤੇ ਪੀਣ ਲਈ ਸ਼ੁਧ ਪਾਣੀ ਮਿਲੇਗਾ।