ਨਿਊ ਚੰਡੀਗੜ੍ਹ /ਮਾਜਰੀ 8 (ਜਗਦੇਵ ਸਿੰਘ),

ਬਲਾਕ ਮਾਜਰੀ ਦੇ ਸਮਾਜ ਸੇਵੀ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਇਤਿਹਾਸਕ ਕਸਬਾ ਖਿਜਰਾਬਾਦ ਵਿਖੇ ਨੌਜਵਾਨਾਂ ਨੂੰ ਵਾਲੀਵਾਲ ਤੇ ਫੁਟਬਾਲ ਦੀਆਂ ਕਿੱਟਾਂ ਵੰਡੀਆਂ ਗਈਆਂ ।ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਖੇਡਾਂ ਵਿੱਚ ਹੀ ਬਣ ਸਕਦਾ ਹੈ ਇਸ ਲਈ ਪੜ੍ਹਾਈ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਨੌਜਵਾਨ ਜਿਥੇ ਨਸ਼ਿਆਂ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ ਓਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਖੇਡ ਮੇਲੇ ਵੀ ਕਰਵਾਉਣੇ ਚਾਹੀਦੇ ਹਨ।ਇਸ ਮੌਕੇ ਉਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਦੀਮਾਜਰਾ, ਲਖਵੀਰ ਸਿੰਘ ਜੰਟੀ, ਜਗਦੀਸ਼ ਸਿੰਘ ਦੀਸ਼ਾ, ਮੇਵਾ ਸਿੰਘ ਪਾਵਲਾ, ਅਵਤਾਰ ਸਿੰਘ ,ਜਸਵਿੰਦਰ ਸਿੰਘ, ਉਜਾਗਰ ਸਿੰਘ ਮਿਸਤਰੀ, ਸ੍ਰੀ ਖੰਨਾ ਭੱਟੀ, ਸਿਕੰਦਰ ਸਿੰਘ ਚੱਕਲਾ ਤੋਂ ਇਲਾਵਾ ਏਕਮ ਪ੍ਰੀਤ ਸਿੰਘ, ਅਜੇ ਵੀਰ ਸਿੰਘ ਨਿਖਲ ਕੁਮਾਰ, ਸ਼ਿਵ ਵਾਲੀਆ, ਜੁਗੇਸ਼ ਕੁਮਾਰ, ਆਸ਼ੂ, ਧਰਮਵੀਰ ਸਿੰਘ, ਹਰਪ੍ਰੀਤ ਸਿੰਘ ਅਤੇ ਵਨੀਤ ਕੁਮਾਰ ਨੌਜਵਾਨ ਖਿਡਾਰੀ ਵੀ ਹਾਜ਼ਰ ਸਨ।

 

ਸ਼ੇਅਰ