ਨਿਊ ਚੰਡੀਗੜ੍ਹ /ਮਾਜਰੀ 8 (ਜਗਦੇਵ ਸਿੰਘ)

ਪਿੰਡ ਕੰਸਾਲਾ ਦੇ ਵਸਨੀਕਾਂ ਵੱਲੋਂ ਪਿੰਡ ਦੇ ਕੱਬਡੀ ਖਿਡਾਰੀ ਤੇ ਉਤਰ ਪ੍ਰਦੇਸ਼ ਯੂਨੀਵਰਸਿਟੀ ‘ਚ ਪ੍ਰੋਫ਼ੈਸਰ ਲੱਗੇ ਨੌਜਵਾਨ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਕਬੱਡੀ ਖੇਡ ਵਿੱਚ ਨਾਮਣਾ ਖੱਟ ਰਹੇ ਖਿਡਾਰੀ ਗੁਰਜੰਟ ਸਿੰਘ ਜੰਟਾ ਦਾ ਮਲੇਸ਼ੀਆ ਖੇਡਕੇ ਆਉਣ ਅਤੇ ਡਾਕਟਰ ਪਰਮਵੀਰ ਸਿੰਘ ਦਾ ਉੱਤਰ ਪ੍ਰਦੇਸ਼ ਵਿੱਚ ਪੰਡਤ ਦੀਨ ਦਿਆਲ ਉਪਾਧਿਆ ਪਸੂ ਚਕਿਤਸਾ ਵਿਗਿਆਨ ਵਿਸ਼ਵ ਵਿਦਿਆਲਿਆ ਮੁਥਰਾ ਵਿਖੇ ਅਸਿਸਟੈਟ ਪ੍ਰੋਫੈਸਰ ਡਿਪਾਰਟਮੈਂਟ ਐਕਿਯੂਕਲਚਰ ਨਿਯੁਕਤ ਹੋਣ ਤੇ ਸਨਮਾਨ ਕੀਤਾ ਗਿਆ। ਪਿੰਡ ਦੇ ਮੋਹਤਬਰ ਦਰਸ਼ਨ ਸਿੰਘ ਕੰਸਾਲਾ, ਸੁੱਖਦੇਵ ਸਿੰਘ ਸੁੱਖਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਮਿਹਨਤ ਕਰਕੇ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਉਥੇ ਹੋਰਨਾਂ ਨੌਜਵਾਨਾਂ ਲਈ ਮਿਹਨਤ ਪ੍ਰਤੀ ਹੋਸਲੇ ਦਾ ਰਾਹ ਦਸੇਰਾ ਬਣੇ ਹਨ। ਜਿਸ ਤੋਂ ਪ੍ਰੇਰਿਤ ਹੋ ਕੇ ਹੋਰ ਨੌਜਵਾਨ ਵੀ ਮਿਹਨਤ ਕਰਕੇ ਉਚ ਅਹੁਦੇ ਤੇ ਪੁੱਜਣਗੇ। ਇਸ ਮੌਕੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਕੰਸਾਲਾ, ਕੁਲਵੀਰ ਸਿੰਘ, ਰਮਨਦੀਪ ਸਿੰਘ, ਜਸਪਾਲ ਸਿੰਘ ਫੌਜੀ, ਕਰਮ ਸਿੰਘ ਫੌਜੀ, ਕੁਲਵਿੰਦਰ ਸਿੰਘ ਲਾਲਾ, ਅਮਰਜੀਤ ਸਿੰਘ ਗੋਲਡੀ ਤੇ ਪਾਲ ਸਿੰਘ ਪਟਵਾਰੀ ਆਦਿ ਮੋਹਤਬਰ ਵੀ ਹਾਜ਼ਰ ਸਨ।

ਸ਼ੇਅਰ