ਕੁਰਾਲੀ ਮਾਜਰੀ 6 ਸਤੰਬਰ (ਜਗਦੇਵ ਸਿੰਘ)
ਸੰਸਥਾਂ “ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ” ਵਲੋ ਚਲਾਈ ਮੁੰਹਿਮ ” ਇੱਕ ਰੁੱਖ ਸੋ ਸੁੱਖ ” ਨੂੰ ਅਗੇ ਤੋਰਦੇ ਹੋਏ ਸੰਸਥਾ ਪ੍ਰਧਾਨ ਜਸਬੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਵਲੋ ਆਪਣੀ ਦੋਹਤੀ ਮਾਏਸ਼ਾ ਸਿੰਘ ਦੇ ਨੋ ਮਹੀਨੇ ਦੀ ਹੋਣ ਅਤੇ ਪਹਿਲੀ ਵਾਰ ਨਾਨਕੇ ਘਰ ਆਣ ਦੀ ਖੁਸੀ ਮੌਕੇ ਨਵਾਂ ਗਾਂਉ ਦੇ ਗੋਬਿੰਦ ਨਗਰ ਆਪਣੇ ਘਰ ਦੇ ਵਿਹੜੇ ਵਿੱਚ ਦੋਹਤੀ ਤੋ ਇੱਕ ਹਰਬਲ ਬੂੱਟਾ ਲਗਵਾਇਆ ਗਿਆ । ਜਸਬੀਰ ਸਿੰਘ ਨੇ ਕਿਹਾ ਕਿ ਪਹਿਲਾ ਵੀ ਘਰ ਦੇ ਹਰ ਮੈਂਬਰ ਦੇ ਜਨਮ ਦਿਨ ਮੌਕੇ ਬੂੱਟੇ ਲਗਾਏ ਜਾਂਦੇ ਹਨ ਅਤੇ ਉਹਨਾਂ ਨੇ ਅਪੀਲ ਵੀ ਕੀਤੀ ਕਿ ਸਭਨਾਂ ਨੂੰ ਹਰ ਖੁੱਸੀ ਮੌਕੇ ਇੱਕ ਦਰੱਖਤ ਜਰੂਰ ਲਗਾਉਣਾ ਚਾਹਿਦਾ ਹੈ । ਉਨਾ ਕਿਹਾ ਉਨਾ ਦੀ ਸੰਸਥਾ ਦੀ ਟੀਮ ਊਨਾ ਲੋਕਾਂ ਦੀ ਤਲਾਸ਼ ਕਰਦੀ ਹੈ ਜੋ ਬੂਟਿਆਂ ਨਾਲ ਪਿਆਰ ਕਰਦੇ ਅਤੇ ਦੇਖਭਾਲ ਕਰਦੇ ਹਨ ਸੰਸਥਾ ਦੀ ਟੀਮ ਵਲੋਂ ਊਨਾ ਦੇ ਏਰੀਆ ਵਿੱਚ ਜਾ ਕੇ ਫ੍ਰੀ ਵਿਚ ਬੂੱਟੇ ਲਗਾਏ ਜਾਂਦੇ ਹਨ ਉਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਬੂਟਿਆਂ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਦਿਤੀ ਜਾਂਦੀ ਹੈ ਅਤੇ ਟੀਮ ਵਲੋਂ ਲੋਕਾਂ ਨੂੰ ਵਾਤਾਵਰਣ ਦੇ ਰੱਖ ਰਖਾਬ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ । ਇਸ ਮੌਕੇ ਬੱਚੀ ਮਾਏਸ਼ਾ ਸਿੰਘ ਦੀ ਮਾਤਾ ਦਵਿੰਦਰ ਕੌਰ ਤੇ ਨਾਨੀ ਗੁਰਮੀਤ ਕੌਰ ਵੀ ਹਾਜਿਰ ਸਨ ।।