ਮਾਜਰੀ/ਕੁਰਾਲੀ 4 ਸਤੰਬਰ (ਜਗਦੇਵ ਸਿੰਘ )-
ਲੋਕ ਮਸਲਿਆ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਪਿੰਡ ਕਸੋਲੀ ਵਿਖ਼ੇ ਸੀਨਿਅਰ ਕਾਂਗਰਸੀ ਆਗੂਆ ਨਾਲ ਮੀਟਿੰਗ ਕੀਤੀ ਅਤੇ ਉਨ੍ਹਾ ਦੀਆ ਆਉਣ ਵਾਲੀਆ ਮੁਸ਼ਕਿਲ ਸੁਣੀਆ ਅਤੇ ਬਲਾਕ ਸੰਮਤੀ ,ਜਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਉਨ੍ਹਾ ਅੱਜ ਸਥਾਨਕ ਕਸੋਲੀ ਦੇ ਸਰਪੰਚ ਸੋਮਨਾਥ ਦੇ ਗ੍ਰਹਿ ਪਹੁੰਚ ਕੇ ਆਪਣੇ ਕਾਂਗਰਸੀ ਞਰਕਰਾ ਅਤੇ ਆਗੂਆ ਨੂੰ ਉਪਰੋਕਤ ਚੋਣਾ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਅਤੇ ਪਾਰਟੀ ਦੇ ਇਮਾਨਦਾਰ ਅਤੇ ਵਫਾਦਾਰ ਵਰਕਰਾ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਮਦਨ ਸਿੰਘ ਮਾਣਕਪੁਰ ਸਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ ,ਹਰਨੇਕ ਸਿੰਘ ਤੱਕੀਪੁਰ ਮੁੱਖ ਬੁਲਾਰੇ ਕਾਂਗਰਸ,ਨਵੀਨ ਬੰਸ਼ਲ ਖਿਜਰਾਬਾਦ ਮੀਤ ਪ੍ਰਧਾਨ ਕਾਂਗਰਸ ਮੋਹਾਲੀ,ਬਾਬਾ ਰਾਮ ਸਿੰਘ ਮਾਣਕਪੁਰ ਜਰਨਲ ਸਕੱਤਰ ਕਾਂਗਰਸ ਮੋਹਾਲੀ,ਸੋਮਨਾਥ ਸਰਪੰਚ ਕਸੋਲੀ,ਸੰਮੀ ਕਰੌਦਿਂਆ ਵਾਲੇ, ਆਤਮਾ ਰਾਮ ਸਾਬਕਾ ਸਰਪੰਚ ਕਸੋਲੀ,ਕ੍ਰਿਸ਼ਨ ਸਰਪੰਚ ਗੂੜ੍ਹਾ,ਨਾਇਬ ਸਿੰਘ ਨੰਬਰਦਾਰ,ਨਸੀਬ ਚੰਦ,ਮੇਵਾ ਰਾਮ,ਤਰਸੇਮ ਲਾਲ,ਗੁਰਦੇਵ ਸਿੰਘ ਪੱਲਨਪੁਰ,ਅਜਮੇਰ ਸਿੰਘ,ਸੌਰਵ ਚੌਧਰੀਅਤੇ ਕੁਲਦੀਪ ਸਿੰਘ ਓਇੰਦ ਪੀ ਏ ਆਦਿ ਹਾਜ਼ਰ ਸਨ