ਮਾਜਰੀ,2 ਸਤੰਬਰ (ਜਗਦੇਵ ਸਿੰਘ)

ਪਿੰਡ ਬੂਥਗੜ ਤੋ ਤੋਗਾ ਕੰਸਾਲਾ ਨਜਦੀਕ ਨਵੇ ਬਣ ਰਹੇ ਪੁਲ ਕਾਰਨ ਲੋਕਾ ਨੂੰ ਆਵਾਜਾਈ ਲਈ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਜਿਸ ਕਾਰਨ ਲੋਕ ਦਾ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਅੱਜ ਉਚ ਅਧਿਕਾਰੀਆ ਨਾਲ ਗੱਲਬਾਤ ਕਰਦਿਆ ਹੋਇਆ ਕਿਹਾ ਇਸ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਲੋਕਾ ਦੀ ਸਾਰ ਲਈ ਜਾਵੇ ਅਤੇ ਜਦੋ ਤੱਕ ਉਪਰੋਕਤ ਪੁਲ ਕੰਮ ਮੁਕੰਮਲ ਨਹੀ ਹੁੰਦਾ ਤਾ ਇਸ ਆਵਾਜਾਈ ਲਈ ਕੋਈ ਆਰਜੀ ਰਸਤਾ ਬਣਾਇਆ ਜਾਵੇ ਤਾ ਜੋ ਲੋਕਾ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਹੁਣ ਵਾਰਸ਼ ਕਾਰਨ ਬਹੁਤ ਦਿਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੋਕੇ ਉਹਨਾ ਨਾਲ ਮਦਨ ਸਿੰਘ ਮਾਣਕਪੁਰ ਸਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ ,ਰਕੇਸ਼ ਕੁਮਾਰ ਕਾਲੀਆ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਖਿਜਰਾਬਾਦ ਮੀਤ ਪ੍ਰਧਾਨ ਕਾਂਗਰਸ ਜਿਲ੍ਹਾ ਮੋਹਾਲੀ,ਹਰਨੇਕ ਸਿੰਘ ਤੱਕੀਪੁਰ ਮੁੱਖ ਬੁਲਾਰਾ ਕਾਂਗਰਸ ਮੁਹਾਲੀ,ਸਤਵਿੰਦਰ ਸਿੰਘ ਸਰਪੰਚ ਮੁੰਧੋ ਭਾਗ ਸਿੰਘ, ਗੁਰਦੇਵ ਸਿੰਘ ਪੱਲਨਪੁਰ,ਨੇਤਰ ਸਿੰਘ,ਤਲਵਿੰਦਰ ਸਿੰਘ ,ਕੁਲਦੀਪ ਸਿੰਘ ਓਇੰਦ ਪੀ ਏ ਹਲਕਾ ਇੰਚਾਰਜ ਖਰੜ ਕਾਂਗਰਸ ਆਦਿ ਹਾਜ਼ਰ ਸਨ

ਸ਼ੇਅਰ