ਮਾਜਰੀ, 29 ਅਗਸਤ (ਜਗਦੇਵ ਸਿੰਘ)
ਪੰਜਾਬ ਦੇ ਮੁੱਦਿਆ ਨੂੰ ਲੈ ਸ਼ੁਰੂ ਹੋ ਰਿਹਾ ‘ ਪੰਜਾਬ ਬਚਾਓ, ਪਿੰਡ ਬਚਾਓ’ ਕਾਫ਼ਲਾ 2 ਸਤੰਬਰ ਨੂੰ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪੁੱਜੇਗਾ। ਜਿਸ ਦੌਰਾਨ ਪ੍ਰਸਿੱਧ ਵਿਦਵਾਨ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਇਸ ਸਬੰਧੀ ਰੱਖੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਹਰਮਨ ਤੇ ਜਨਰਲ ਸੈਕਟਰੀ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਚੱਪੜਚਿੜੀ ਤੋਂ ਸ਼ੁਰੂ ਹੋ ਕੇ ਇੱਕ ਮਹੀਨਾ ਪੰਜਾਬ ਦੇ ਜਿਲਿਆਂ ‘ਚ ਦੀ ਹੋ ਕੇ ਇਹ ਕਾਫ਼ਲਾ ਪਿੰਡ ਸਰਾਭਾ ਵਿਖੇ ਸਮਾਪਤ ਹੋਵੇਗਾ। ਜਿਸ ਦੌਰਾਨ ਪੰਜਾਬ ਦੇ ਵਿਕਾਸ ਤੇ ਪਿੰਡਾਂ ਦੀਆਂ ਸਹੂਲਤਾਂ ਲਈ ਪੰਚਾਇਤਾਂ ਦੇ ਕੰਮ ਤੇ ਗ੍ਰਾਮ ਸਭਾ ਦੀ ਅਹਿਮੀਅਤ ਸਮੇਤ ਹੋਰ ਮਸਲਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸੇ ਤਹਿਤ 2 ਸਤੰਬਰ ਨੂੰ ਦੁਪਹਿਰ 2 ਵਜੇ ਕਾਫ਼ਲੇ ‘ਚ ਸ਼ਾਮਿਲ ਗਿਆਨੀ ਕੇਵਲ ਸਿੰਘ, ਪੱਤਰਕਾਰ ਹਮੀਰ ਸਿੰਘ, ਲੇਖਕ ਪਿਆਰੇ ਲਾਲ ਗਰਗ, ਡਾ. ਖੁਸ਼ਹਾਲ ਸਿੰਘ, ਡਾ. ਮੇਘਾ ਸਿੰਘ, ਪ੍ਰੋ. ਜਗਮੋਹਨ ਸਿੰਘ, ਆਦਿਕ ਵਿਦਵਾਨ ਉੱਪਰੋਕਤ ਮੁੱਦਿਆ ਬਾਰੇ ਵਿਚਾਰ ਚਰਚਾ ਕਰਨਗੇ।
















