ਕੁਰਾਲੀ  01  ਅਗਸਤ (ਹਰਬੰਸ ਸਿੰਘ ,ਜਗਦੇਵ ਸਿੰਘ)

ਲੋਕ ਗਾਇਕ ਜਸਮੇਰ ਮੀਆਂਪੁਰੀ ਦੇ ਸਿੰਗਲ ਟਰੈਕ ‘ਖੜ੍ਹਕੇ ਗੱਲ ਸੁਣਜਾ’ ਦਾ ਵਰਲਡ ਪ੍ਰੀਮੀਅਰ ਇੱਕ ਨਿੱਜੀ ਸਮਾਗਮ ਵਿੱਚ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਕੀਤਾ।ਉਨ੍ਹਾਂ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਮਿੱਠੀ ਤੇ ਬੁਲੰਦ ਆਵਾਜ਼ ਦੇ ਮਾਲਿਕ ਲੋਕ ਗਾਇਕ ਜਸਮੇਰ ਮੀਆਂਪੁਰੀ ਦੇ ਗਾਏ ਸੱਭਿਆਚਾਰਕ ਤੇ ਸਮਾਜਿਕ ਗੀਤ ਅਸੀਂ ਪਰਿਵਾਰ ’ਚ ਬੈਠ ਕੇ ਸੁਣਦੇ ਆਂ ਜੋ ਕਿ ਸੀਮਤ ਦਾਇਰੇ ’ਚ ਹੁੰਦੇ ਹਨ ਤੇ ਉਨ੍ਹਾਂ ਕਿਹਾ ਕਿ ਜਿੱਥੇ ਇਹ ਗੀਤ ਵੱਖ-ਵੱਖ ਚੈਨਲਾਂ ਤੇ ਪ੍ਰਸਾਰਿਤ ਹੋਵੇਗਾ ਉੱਥੇ ਸ਼ੋਸ਼ਲ ਸਾਈਟਾਂ, ਓ ਟੀ ਟੀ ਪਲੇਟਫ਼ਾਰਮ ਅਤੇ ਗਲੋਬਲ ਡਿਜੀਟਲ ਸਟੋਰਜ਼ ’ਤੇ ਇਕੱਠਾ ਰਿਲੀਜ਼ ਕੀਤਾ ਜਾਵੇਗਾ।ਮੈਂ ਇਸ ਮੁਬਾਰਕ ਮੌਕੇ ਤੇ ਜਸਮੇਰ ਮੀਆਂਪੁਰੀ ਨੂੰ ਮੁਬਾਰਕਬਾਦ ਦਿੰਦਾ ਹਾਂ।ਇਸ ਮੌਕੇ ’ਤੇ ਸਮਾਜ ਸੇਵੀ ਬਲਕਾਰ ਸਿੰਘ ਭੰਗੂ ਨੇ ਆਖਿਆ ਕਿ ਅਸੀਂ ਜਸਮੇਰ ਮੀਆਂਪੁਰੀ ਤੇ ਫ਼ਖ਼ਰ ਮਹਿਸੂਸ ਕਰਦੇ ਹਾਂ ਜਿਨ੍ਹਾਂ ਦਾ ਪਹਿਲਾਂ ਆਇਆ ਸੱਭਿਆਚਾਰਕ ਗੀਤ ‘ਲੋਕ ਰੰਗ’ ਕਾਫ਼ੀ ਮਕਬੂਲ ਰਿਹਾ ਸੀ ਤੇ ਗੀਤ ‘ਖੜ੍ਹਕੇ ਗੱਲ ਸੁਣਜਾ’ ਵੀ ਸਰੋਤਿਆਂ ਦੀ ਕਸਵੱਟੀ ਤੇ ਖ਼ਰਾ ਉਤਰੇਗਾ। ਇਸ ਗੀਤ ਦੇ ਗੀਤਕਾਰ ਤੇ ਪੇਸ਼ਕਾਰ ਕੁਲਵਿੰਦਰ ਸੰਗਤਪੁਰੀਆ ਨੇ ਕਿਹਾ ਕਿ ਮੈਂ ਜਸਮੇਰ ਮੀਆਂਪੁਰੀ ਦੀ ਬੁਲੰਦ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਇਹ ਮੇਰੀ ਦਿਲੀਂ ਇੱਛਾ ਸੀ ਕਿ ਮੇਰਾ  ਲਿਖਿਆ ਗੀਤ ਮੀਆਂਪੁਰੀ ਦੀ ਆਵਾਜ਼ ’ਚ ਆਵੇ। ਗੀਤ ਦੇ ਪਹਿਲੂ ਵਾਰੇ ਜਾਣਕਾਰੀ ਦਿੰਦਿਆਂ ਜਸਮੇਰ ਮੀਆਂਪੁਰੀ ਨੇ ਦੱਸਿਆ ਕਿ ਇਸ ਗੀਤ ਦੀ ਤਰਜ਼ ਤੇ ਸੰਗੀਤ ਮੇਰੀ ਸ਼ੈਲੀ ਤੋਂ ਥੋੜਾ ਅਲੱਗ ਹੈ ਫਿਰ ਵੀ ਇਹ ਗੀਤ ਸਰੋਤਿਆਂ ਨੂੰ ਜ਼ਰੂਰ ਪਸੰਦ ਆਵੇਗਾ।ਇਸਦਾ ਸੰਗੀਤ ਡੀ ਜੇ ਡਸਟਰ ਦਾ ਹੈ ਅਤੇ ਵੀਡੀਓ ਸ਼ਾਨ ਫ਼ਿਲਮਜ਼ ਨੇ ਕੀਤਾ ਹੈ। ਮੁੱਖ ਅਦਾਕਾਰੀ ਅਰਸ਼ ਅਤੇ ਐਂਬਰਦੀਪ ਨੇ ਕੀਤੀ ਹੈ।ਐਡੀਟਿੰਗ ਅਰਸ਼ਪ੍ਰੀਤ ਦੁਆਰਾ ਕੀਤੀ ਗਈ ਹੈ।ਇਸ ਮੌਕੇ ’ਤੇ ਜੈ ਸਿੰਘ ਚੱਕਲ, ਗਾਇਕ ਓਮਿੰਦਰ ਓਮਾ, ਦਿਆ ਕਿਸ਼ਨ ਗਿੱਲ ਮਾਲਿਕ ਸ਼੍ਰੀ ਧਾਮ ਫਾਰਮ, ਭਗਤ ਰਾਮਪ੍ਰਤਾਪ ਗਿਰੀ, ਮੈਡਮ ਮਨਜੀਤ ਕੌਰ ਸੋਨੂੰ, ਪ੍ਰਬੰਧਕ ਜਗਜੀਤ ਸਿੰਘ ਜੱਗੀ ਕਾਦੀ ਮਾਜਰਾ, ਨੰਬਰਦਾਰ ਜਗਤਾਰ ਸਿੰਘ, ਰਾਜੂ ਮਾਣਕ ਪੁਰ ਸ਼ਰੀਫ, ਨੰਬਰਦਾਰ ਓਮਰਾਓ ਸਿੰਘ, ਬਿੱਟੂ ਬਾਜਵਾ, ਸੁਦਾਗਰ ਸਿੰਘ ਕੁਬਾਹੇੜੀ, ਹਰਮੀਤ ਸਿੰਘ, ਮੇਜਰ ਸਿੰਘ, ਜੁਝਾਰ ਸ਼ੇਖੂਪੁਰੀਆ, ਰਿੱਕੀ ਮਾਜਰੀ ਗੌਰਵ ਮਾਜਰੀ, ਐੱਡਵੋਕੇਟ ਸੁਖਵਿੰਦਰ ਸਿੰਘ,  ਸੰਗੀਤਕਾਰ ਨਿਤਿਸ਼ ਰਾਏ,  ਗੀਤਕਾਰ ਹਰਮਿੰਦਰ ਬਹਿਰਾਮ ਪੁਰੀ, ਭਗਵਾਨ ਸਿੰਘ ਆਦਿ ਹਾਜ਼ਰ ਸਨ।ਇਸ ਸਮਾਗਮ ਦੇ ਵਿੱਚ ਪਹੁੰਚੇ ਪ੍ਰੈੱਸ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਫ਼-ਸੁਥਰੀ ਤੇ ਸਚੱਜੀ ਗਾਇਕੀ ਵਾਲੇ ਗਾਇਕ ਜਸਮੇਰ ਮੀਆਂਪੁਰੀ ਨੂੰ ਸਮੁੱਚੀ ਪ੍ਰੈੱਸ ਵਲੋਂ ਹਮੇਸ਼ਾ ਸਮਰਥਨ ਰਹੇਗਾ।

ਸ਼ੇਅਰ