ਕੁਰਾਲੀ 25 ਅਗਸਤ (ਜਗਦੇਵ ਸਿੰਘ)

ਕੁਰਾਲੀ ਪੁਲਸ ਨੇ ਟੈ੍ਰਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਕਰਵਾਈ ਕਰਦਿਆਂ ਵੱਡੀ ਪੱਧਰ ਤੇ ਰੋਜਾਨਾ ਚਲਾਣ ਕੱਟਣ ਦੀ ਮੁਹਿਮ ਚਲਾਈ ਹੋਈ ਹੈ। ਇਸੇ ਮੁਹਿਮ ਤਹਿਤ ਐਸ.ਐਚ.ਓ ਸਤਨਾਮ ਸਿੰਘ ਸ਼ਹਿਰੀ, ਐਸ.ਐਚ.ਓ ਗੋਰਵਬੰਸ ਸਿੰਘ ਸਦਰ, ਟੈ੍ਰਫਿਕ ਇੰਚਾਰਜ ਜਗਤ ਸਿੰਘ ਕੁਰਾਲੀ ਅਤੇ ਟੈ੍ਰਫਿਕ ਇਚਾਰਜ ਜਗੀਰ ਸਿੰਘ ਮੁੱਲਾਂਪੁਰ ਗਰੀਬਦਾਸ ਵੱਲੋਂ ਉਚ ਅਧਿਕਾਰੀਆ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਐਸ.ਐਸ.ਐਫ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਨਾਕੇਬੰਦੀ ਕਰਕੇ ਸ਼ਰਾਬ ਪੀਕੇ ਵਾਹਨ ਚਲਾਉਣ ਵਾਲੇ ਵਾਹਨ ਚਾਲਕਾਂ ਨੂੰ ਐਲਕੋਮੀਟਰ ਮਸ਼ੀਨ ਨਾਲ ਚੈਕ ਕਰਨ ਮਗਰੋਂ ਚਲਾਨ ਕੱਟੇ ਗਏ, ਓਵਰ ਸਪੀਡ ਦੇ 7 ਚਲਾਨ ਅਤੇ 3 ਮੋਟਰਸਾਇਕਲ ਜਬਤ ਕੀਤੇ ਗਏ ਅਤੇ ਹੋਰ ਕਈ ਵੀਹਕਲਾਂ ਦੇ ਕਾਗਜ ਪੱਤਰ ਨਾ ਪੂਰੇ ਨਾ ਹੋਣ ਕਰਕੇ ਚਲਾਨ ਕੱਟੇ ਗਏ ਅਤੇ ਕਈ ਚਾਲਕਾਂ ਨੂੰ ਚੇਤਾਵਨੀ ਦੇਕੇ ਵੀ ਛੱਡਿਆ ਗਿਆ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਉਨਾਂ ਵੱਲੋਂ ਰੁਟੀਨ ਵਿੱਚ ਇਸੇ ਤਰਾ ਦੀ ਚੈਕਿੰਗ ਜਾਰੀ ਰਹੇਗੀ। ਉਨਾਂ ਦੱਸਿਆ ਕਿ ਇਸ ਨਾਕੇਬੰਦੀ ਦੌਰਾਨ ਬੋਲਟ ਮੋਟਰਸਾਇਕਲਾਂ ਦੇ ਪਟਾਕੇ ਮਾਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰਨ ਵਾਲਿਆਂ ਅਤੇ ਸ਼ੱਕੀ ਵਾਹਨਾ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਐਸ ਐਚ ਓ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮੁਹਿਮ ਤਹਿਤ ਟੈ੍ਰਫਿਕ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਆਨਲਾਇਨ ਚਨਾਲ ਵੀ ਕੱਟੇ ਜਾ ਰਹੇ ਹਨ। ਉਨਾਂ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ । ਇਸ ਮੌਕੇ ਸੁਰਿੰਦਰ ਸਿੰਘ ਟਰੈਫਿਕ ਇੰਚਾਰਜ ਟਰੈਫਿਕ ਪੁਲਸ ਦਵਿੰਦਰ ਸਿੰਘ ਯੁਛਪਾਲ ਸਿੰਘ ਆਦਿ ਹਾਜ਼ਰ ਸਨ

ਸ਼ੇਅਰ