ਮੁੱਲਾਂਪੁਰ ਗਰੀਬਦਾਸ 01  ਅਗਸਤ (ਹਰਬੰਸ ਸਿੰਘ ,ਜਗਦੇਵ ਸਿੰਘ)

ਵੱਖ ਵੱਖ ਉਮਰ ਵਰਗ ਦੇ ਬੈਡਮਿੰਟਨ ਜ਼ੋਨਲ ਟੂਰਨਾਮੈਂਟ ਵਿੱਚ ਭਵਨ ਵਿਦਿਆਲਿਆ ਸਕੂਲ ਨਿਊ ਚੰਡੀਗੜ੍ਹ ਦੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਅੰਡਰ 14 ਅਤੇ ਅੰਡਰ 17 ਦੇ ਮੁਕਾਬਲਿਆਂ ਵਿੱਚ ਭਵਨ ਵਿਦਿਆਲਿਆ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਅੰਡਰ 14 ਦੇ ਵਿੱਚ ਭਵਨ ਵਿਦਿਆਲਿਆ ਸਕੂਲ ਦੇ
ਲੜਕਿਆਂ ਨੇ ਪਹਿਲਾਂ ਸਥਾਨ ਅਤੇ ਗੌਰਮਿੰਟ ਹਾਈ ਸਕੂਲ ਨਵਾਗਰਾਉਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 14 ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੇਂਟ ਸਟੀਫਨ ਸਕੂਲ ਤੋਗਾਂ ਦੀਆਂ ਲੜਕੀਆਂ ਨੇ ਅਤੇ ਭਵਨ ਵਿਦਿਆਲਿਆ ਸਕੂਲ ਦੀਆਂ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਭਵਨ ਵਿਦਿਆਲਿਆ ਸਕੂਲ, ਨਿਊ ਚੰਡੀਗੜ੍ਹ ਅਤੇ ਦੂਜਾ ਸਥਾਨ
ਗੌਰਮਿੰਟ ਹਾਈ ਸਕੂਲ ਨਵਾਗਰਾਉਂ ਦੇ ਲੜਕਿਆਂ ਨੇ ਹਾਸਲ ਕੀਤਾ ਅਤੇ ਲੜਕੀਆਂ ਦੇ ਅੰਡਰ 17 ਬੈਡਮਿੰਟਨ ਮੁਕਾਬਲਿਆਂ ਵਿੱਚ
ਪਹਿਲਾ ਸਥਾਨ ਸੇਂਟ ਸਟੀਫਨ ਸਕੂਲ ਦੀਆਂ ਲੜਕੀਆਂ ਨੇ ਅਤੇ ਦੂਜਾ ਸਥਾਨ ਗੌਰਮਿੰਟ ਹਾਈ ਸਕੂਲ ਨਵਾਗਰਾਉਂ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ ਹੈ।ਭਵਨ ਵਿਦਿਆਲਿਆ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਸਾਰੇ ਹੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਦਿਖਾਉਣ ਲਈ ਪ੍ਰੇਰਿਤ ਕੀਤਾ।

ਸ਼ੇਅਰ