ਚੰਡੀਗੜ੍ਹ 24 ਅਗਸਤ (ਹਰਬੰਸ ਸਿੰਘ)
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਆਮ ਚੋਣ ਵਿਚ ਹਰੇਕ ਰਾਜਨੀਤਿਕ ਪਾਰਟੀ ਤੇ ਉਮੀਦਵਾਰ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਚੋਣ ਕਰਵਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਕੋਈ ਰੈਲੀ ਜਾਂ ਰੋਡ ਸ਼ੌਅ ਦਾ ਕਾਫਿਲਾ ਕੱਢਣਾ ਹੈ ਤਾਂ ਇਸ ਦੇ ਲਈ ਸਬੰਧਿਤ ਜਿਲ੍ਹਾ ਪ੍ਰਸਾਸ਼ਨ ਤੋਂ ਮੰਜੂਰੀ ਲੈਣੀ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਰੋਡ ਸ਼ੌਅ ਦਾ ਕਾਫਿਲਾ ਕੱਢਣਾ ਹੈ ਤਾਂ ਉਸ ਨਾਲ ਰੋਡ ਜਾਮ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡਸਪੀਕਰ ਦੀ ਵਰਤੋ ਨਹੀਂ ਕੀਤੀ ਜਾਵੇਗੀ।
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਜਾਬਤਾ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਕਿਸੇ ਵੀ ਸਰਕਾਰੀ ਰੇਸਟ ਹਾਊਸ ਅਤੇ ਡਾਕ ਬੰਗਲੇ ਦੀ ਵਰਤੋ ਕਿਸੇ ਰਾਜਨੀਤਿਕ ਮੀਟਿੰਗ, ਜਲਸਾ ਤੇ ਪ੍ਰੋਗ੍ਰਾਮ ਲਈ ਨਹੀਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਵੋਟਰਾਂ ਦੀ ਜਾਤੀਗਤ/ਸੰਪਰਦਾਇਕ ਭਾਵਨਾਵਾਂ ਦਾ ਫਾਇਦਾ ਨਾ ਚੁਕਿਆ ਜਾਵੇ ਅਤੇ ਅਜਿਹੀ ਕੋਈ ਗਤੀਵਿਧੀ ਨਾ ਹੋਵੇ, ਜਿਸ ਨਾਲ ਮਤਭੇਦ ਵੱਧ ਜਾਣ ਜਾਂ ਆਪਸੀ ਨਫਰਤ ਪੈਦਾ ਹੋਵੇ ਜਾਂ ਵੱਖ-ਵੱਖ ਜਾਤੀਆਂ, ਕੰਮਿਊਨਿਟੀਆਂ, ਧਾਰਮਿਕ ਤੇ ਭਾਸ਼ਾਈ ਸਮੂਹਾਂ ਦੇ ਵਿਚ ਤਨਾਅ ਪੈਦਾ ਹੋਵੇ। ਇਸ ਤੋਂ ਇਲਾਵਾ, ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਮੰਦਿਰ, ਮਸਜਿਦ, ਚਰਚ, ਗੁਰੂਦੁਆਰਾ ਜਾਂ ਕਿਸੇ ਵੀ ਪੂਜਾ ਸਥਾਨ ਦੀ ਵਰਤੋ ਚੋਣ ਪ੍ਰਚਾਰ ਜਿਵੇਂ ਕਿ ਭਾਸ਼ਨ, ਪੋਸਟਰ, ਸੰਗੀਤ ਆਦਿ ਲਈ ਨਹੀਂ ਕਰ ਸਕੇਗਾ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਜਿਲ੍ਹਾ ਪੱਧਰ ‘ਤੇ ਬਣਾਈ ਗਈ ਚੋਣ ਖਰਚ ਨਿਗਰਾਨੀ ਟੀਮ ਉਮੀਦਵਾਰ ਦੇ ਪ੍ਰੋਗ੍ਰਾਮਾਂ ‘ਤੇ ਨਜਰ ਰੱਖੇਗੀ। ਚੋਣਾਵੀ ਪ੍ਰੋਗ੍ਰਾਮਾਂ ਵਿਚ ਉਮੀਦਵਾਰ ਨੁੰ ਚੋਣ ਜਾਬਤਾ ਦਾ ਧਿਆਲ ਰੱਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚੋਣ ਵਿਭਾਗ ਨੇ ਚੋਣ ਖਰਚ ਦਾ ਹਿਸਾਬ-ਕਿਤਾਬ ਰੱਖਣ ਲਈ ਟੈਂਟ, ਭੋਜਨ, ਚਾਹ, ਵਾਹਨ, ਪ੍ਰਚਾਰ ਸਮੱਗਰੀ ਆਦਿ ਸਾਰਿਆਂ ਦੀ ਦਰ ਤੈਅ ਕੀਤੀ ਹੋਈ ਹੈ। ਉਮੀਦਵਾਰਾਂ ਨੁੰ ਆਪਣੇ ਖਰਚ ਦੇ ਵੇਰਵਾ ਸਬੰਧਿਤ ਜਿਲ੍ਹਾ ਚੋਣ ਦਫਤਰ ਵਿਚ ੧ਮ੍ਹਾ ਕਰਵਾਉਣਾ ਹੋਵੇਗਾ।