ਚੰਡੀਗੜ੍ਹ 22 ਅਗਸਤ (ਹਰਬੰਸ ਸਿੰਘ)
ਪਲਾਸਟਿਕ ਵੇਸਟ ਮੈਨੇਜਮੈਂਟ ਦੇ ਖੇਤਰ ਵਿਚ ਜਿੱਥੇ ਖੋਜ ਦੇ ਨਵੇਂ ਮੁਕਾਮ ਸਥਾਪਿਤ ਹੋਣਗੇ ਉੱਥੇ ਦੂਜੇ ਪਾਸੇ ਪਲਾਸਟਿਕ ਵੇਸਟੇਜ ਨੂੰ ਰੀਸਾਈਕਲਿੰਗ ਕਰ ਕੇ ਸਮਾਜਿਕ ਸਮਸਿਆਵਾਂ ਨੂੰ ਦੂਰ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੋਜਕਾਰ ਪਲਾਸਟਿਕ ਵੇਸਟ ਟੂ ਵੈਲਥ ਵਿਸ਼ਾ ‘ਤੇ ਖੋਜ ਕਰਣਗੇ। ਇਸ ਦੇ ਨਾਲ ਹੀ ਦੋਵਾਂ ਯੁਨੀਵਰਸਿਟੀਆਂ ਦੇ ਅਧਿਆਪਕ ਅਤੇ ਖੋਜਕਾਰ ਖੋਜ ਦੇ ਵਿਸ਼ਾ ਵਿਚ ਨਵੀਂ ਸੰਭਾਵਨਾਵਾਂ ਦੇ ਗਿਆਨ ਦਾ ਆਦਾਨ ਪ੍ਰ
ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਪਰਿਸਰ ਵਿਚ ਕਮਾਊ ਯੂਨੀਵਰਸਿਟੀ ਨੈਨੀਤਾਲ (ਕੇਸੂਐਨ) ਅਤੇ ਕੁਰੂਰਸ਼ੇਤਰ ਯੂਨੀਵਰਸਿਟੀ ਦੇ ਭੌਤਿਕੀ ਵਿਭਾਗ ਦੇ ਸੰਯੁਕਤ ਤੱਤਵਾਧਾਨ ਵਿਚ ਵਾਤਾਵਰਣ, ਵਨ ਅਤੇ ਕਲਾਈ ਬਦਲਾਅ ਮੰਤਰਾਲੇ ਪਰਿਯੋਜਨਾ ਦੇ ਤਹਿਤ ਵੇਸਟ ਟੂ ਵੈਲਥ ਰੀਸਾਈਕਲਿੰਗ ਪਲਾਸਟਿਕ ਮੈਨੇਜਮੈਂਟ ਦੇ ਤਹਿਤ ਐਮਓਯੂ ‘ਤੇ ਹਸਤਾਖਰ ਕੀਤੇ ਗਏ।
ਉਨ੍ਹਾਂ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਪਲਾਸਟਿਕ ਵੇਸਟ ਸੱਭ ਤੋਂ ਵੱਡੀ ਸਮਾਜਿਕ ਸਮਸਿਆ ਹੈ। ਇਸ ਸਮਸਿਆ ਦੇ ਹੱਲ ਲਈ ਐਮਓਯੂ ਰਾਹੀਂ ਨਵੇਂ ਰਸਤੇ ਖੁੱਲਣਗੇ। ਉਨ੍ਹਾਂ ਨੇ ਦਸਿਆ ਕਿ ਪਲਾਸਟਿਕ ਵੇਸਟ ਟੂ ਵੈਲਥ ਰਾਹੀਂ ਖੋਜ ਦੀ ਨਵੀਂ ਸੰਭਾਵਨਾਵਾਂ ਪੈਦਾ ਹੋਣਗੀਆਂ। ਇਸ ਨਾਲ ਸਿਵਲ ਇੰਜੀਨੀਅਰਿੰਗ, ਉਰਜਾ ਸਟੋਰੇਜ, ਦਵਾਈਆਂ, ਜਲ ਸ਼ੁੱਧੀਕਰਣ ਅਤੇ ਸੜਕ ਬਨਾਉਣ ਦੇ ਲਈ ਮੈਟੀਰਿਅਲ ਦੀ ਉਪਲਬਧਤਾ ਵੀ ਹਾਸਲ ਹੋਵੇਗੀ। ਇਸ ਐਮਓਯੂ ਦੇ ਤਹਿਤ ਦੋਵਾਂ ਯੂਨੀਵਰਸਿਟੀਆਂ ਵਿਚ ਉਪਲਬਧ ਵਿਦਿਅਕ, ਅਕਾਦਮੀ , ਖੋਜ, ਲੈਬਾਂ ਦੀ ਸਹੂਲਤਾਂ ਦਾ ਲਾਭ ਸਟਾਫ ਫੈਕਲਟੀ ਅਤੇ ਵਿਦਿਆਰਥੀ ਸਾਂਝਾ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਐਮਓਯੂ ਅਨੁਸਾਰ ਦੋਵਾਂ ਯੂਨੀਵਰਸਿਟੀਆਂ ਦੇ ਨਿਯਮਾਂ ਅਨੁਸਾਰ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਕੁਮਾਊ ਯੂਨੀਵਰਸਿਟੀ ਨੈਨੀਤਾਲ ਦੇ ਚੋਣ ਕੀਤੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਇੰਟਰਨਸ਼ਿਪ ਸਹੂਲਤ ਵੀ ਪ੍ਰਦਾਨ ਕੀਤੀ ਜਾ ਸਕੇਗੀ।
ੳਰਨਣਯੋਗ ਹੈ ਕਿ ਨੇਸ਼ਨ ਮਿਸ਼ਨ ਆਨ ਹਿਮਾਲੇਅਨ ਸਟਡੀਜ਼ ਮਿਨਿਸਟਰੀ ਆਫ ਇਨਵਾਇਰਮੇਂਟ ਐਂਡ ਫੋਰੇਸਟ ਕਲਾਈਮੇਟ ਚੇਂਜ ਦੇ ਤਹਿਤ ਇਸ ਪ੍ਰੋਜੈਕਟ ਲਈ 1.9 ਕਰੋੜ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਇਸ ਖੇਤਰ ਵਿਚ ਕਾਇਨ ਸੈਲ, ਪਾਊਚ ਸੈਲ ਰਾਹੀਂ ਬੈਟਰੀਆਂ ਵਿਚ ਵਰਤੋ ਹੋਣ ਵਾਲੀ ਮੈਟੇਰਿਅਲ ‘ਤੇ ਖੋਜ ਕਰੇਗਾ।