ਖਰੜ ਕੁਰਾਲੀ 01 ਅਗਸਤ (ਜਗਦੇਵ ਸਿੰਘ)
ਭਾਜਪਾ ਦੇ ਵਿਧਾਨ ਸਭਾ ਹਲਕਾ ਖਰੜ ਇੰਚਾਰਜ ਕਮਲਦੀਪ ਸਿੰਘ ਸੈਣੀ ਨੇ ਇੱਕ ਬਿਆਨ ਰਾਹੀਂ ਆਖਿਆ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਚੋਣਾਂ ਲੜ ਚੁੱਕੇ ਆਗੂ ਸੁਭਾਅ ਸ਼ਰਮਾ ਵੱਲੋਂ ਰਾਮ ਭਵਨ ਖਰੜ ਵਿਖੇ 4 ਅਗਸਤ ਨੂੰ ਜ਼ੋ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਹ ਪਾਰਟੀ ਦਾ ਪ੍ਰੋਗਰਾਮ ਨਾ ਹੋ ਕੇ ਆਗੂ ਵੱਲੋਂ ਕਰਵਾਇਆ ਜਾ ਰਿਹਾ ਨਿੱਜੀ ਪ੍ਰੋਗਰਾਮ ਹੈ। ਸੈਣੀ ਨੇ ਆਖਿਆ ਕਿ ਪਾਰਟੀ ਵੱਲੋਂ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਹੈ ਪਰ ਇਸ ਦੇ ਬਾਵਜੂਦ ਉਕਤ ਆਗੂ ਵੱਲੋਂ ਹਲਕੇ ਦੇ ਕੁਝ ਖਾਸ ਮੰਡਲ ਪ੍ਰਧਾਨਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਤਾਂ ਜੋ ਇਹ ਪ੍ਰੋਗਰਾਮ ਸਿਰੇ ਚੜਾਇਆ ਜਾ ਸਕੇ ਨਹੀਂ ਤਾਂ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਉਕਤ ਆਗੂ ਕੋਲ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਉਹ ਆਪਣੇ ਪੱਧਰ ਤੇ ਪ੍ਰੋਗਰਾਮ ਕਰ ਸਕਦਾ ਹੈ ਪਰ ਪਾਰਟੀ ਦਾ ਪ੍ਰੋਗਰਾਮ ਕਹਿ ਕੇ ਇਸ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਭਾਜਪਾ ਆਗੂ ਜਾਂ ਵਰਕਰ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਦਿੱਤੀਆਂ ਜਾ ਰਹੀਆਂ ਧਮਕੀਆਂ ਕਰਨ ਕਈ ਮੰਡਲ ਪ੍ਰਧਾਨਾਂ ਵਿੱਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਹੋ ਗਿਆ ਹੈ ਜੋ ਪਾਰਟੀ ਲਈ ਸਹੀ ਨਹੀਂ ਹੈ । ਸੈਣੀ ਨੇ ਆਖਿਆ ਹੈ ਕਿ ਸੁਭਾਸ਼ ਸ਼ਰਮਾ ਵੱਲੋਂ ਪਾਰਟੀ ਦਫਤਰ ਵਿੱਚ ਪੰਜਾਬ ਦੇ ਹੋਰ ਨਾ ਹਿਸਿਆਂ ਦੇ ਆਗੂਆਂ ਦੀਆਂ ਮੀਟਿੰਗਾਂ ਲਈਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਪਾਰਟੀ ਪ੍ਰਧਾਨ ਬਣਨ ਜਾ ਰਹੇ ਹਨ ਇਸ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਜਰੂਰੀ ਹੈ । ਉਹਨਾਂ ਚੇਤਾਵਨੀ ਦਿੱਤੀ ਕਿ ਸੁਭਾਸ਼ ਸ਼ਰਮਾ ਇਸ ਹਰਕਤ ਲਈ ਇੱਕ ਦਿਨ ਵਿੱਚ ਮੁਆਫ਼ੀ ਮੰਗਣ ਨਹੀਂ ਤਾਂ ਉਹ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਹੋਰ ਵੀ ਖੁਲਾਸੇ ਕਰਨਗੇ । ਉਹਨਾਂ ਸੀਨੀਅਰ ਲੀਡਰਸ਼ਿਪ ਤੋਂ ਵੀ ਇਸ ਮਾਮਲੇ ਵਿੱਚ ਦਖਲ ਦੇ ਕੇ ਸਥਿਤੀ ਸਪਸ਼ਟ ਕਰਨ ਲਈ ਆਖਿਆ ਹੈ ਤਾਂ ਜੋ ਆਗੂ ਤੇ ਵਰਕਰ ਭੈ ਮੁਕਤ ਰਹਿ ਕੇ ਪਾਰਟੀ ਲਈ ਕੰਮ ਕਰਨ ਸਕਣ ।