ਕੁਰਾਲੀ 17 ਅਗਸਤ (ਜਗਦੇਵ ਸਿੰਘ )
ਨੇੜੇ ਪਿੰਡ ਬੰਨ ਮਾਜਰਾ ਦੇ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਨਿਰਮਲ ਸਿੰਘ ਕਾਕਾ ਨੌਰਥ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਖਾਲੀ ਥਾਵਾਂ ਤੇ ਫਲਦਾਰ ਬੂਟੇ ਲਗਾਏ ਗਏ ਤੇ ਜਿਸ ਮੋਕੇ ਉਮੇਸ਼ ਮੇਛਾ ਕੁਰਾਲੀ ਤੇ ਸੋਹਣ ਸਿੰਘ ਧਿਆਨ ਪੁਰਾ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਵੇਂ ਕਿ ਪਿਛਲੇ ਦਿਨੀ ਪੰਜਾਬ ਵਿੱਚ ਗਰਮੀ ਦਾ ਬੜਾ ਕਹਿਰ ਸੀ ਜੋ ਕੀ ਅਸੀਂ ਸਾਰਿਆਂ ਨੇ ਇਹ ਕਹਿਰ ਝੱਲਿਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਪੰਜਾਬ ਦਾ ਤਾਪਮਾਨ ਲਗਭਗ 50 ਡਿਗਰੀ ਤੱਕ ਪਹੁੰਚਣ ਵਾਲਾ ਸੀ ਤੇ ਕਈ ਜਿਲ੍ਹਿਆਂ ਚ ਤਾਂ ਇਹ 50 ਡਿਗਰੀ ਨੂੰ ਹੱਥ ਲਾ ਚੁੱਕਿਆ ਸੀ ਸੋ ਇਸ ਵੱਧ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲਕ ਜੁਲ ਕੇ ਆਪਣੇ ਲਈ ਤੇ ਆਪਣੀ ਆਉਣ ਵਾਲੀ ਪੀੜੀ ਲਈ ਵੱਧ ਤੋਂ ਵੱਧ ਪੰਜਾਬ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਪਿਛਲੇ ਦਿਨੀ ਵੱਧ ਤੇ ਤਾਪਮਾਨ ਦਾ ਖਮਿਆਜਾ ਭੁਗਤਿਆ ਹੈ ਉਹ ਸਾਨੂੰ ਦੁਆਰਾ ਨਾ ਭੁਗਤਣਾ ਪਵੇ ਇਸ ਕਰਕੇ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਪੂਰ ਜ਼ੋਰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਖਾਲੀ ਥਾਂ ਮਿਲਦੀ ਹੈ ਜਾਂ ਕੋਈ ਸਰਕਾਰੀ ਥਾਂ ਹੈ ਜਾਂ ਕੋਈ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਹੈ ਜਾਂ ਵਾਧੂ ਸਕੂਲ ਦਾ ਗਰਾਊਂਡ ਹੈ ਉੱਥੇ ਸਾਰੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਉਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਦੀ ਕਮੀ ਵੀ ਨਹੀਂ ਮਹਿਸੂਸ ਨਹੀਂ ਹੋਵੇਗੀ ਸਾਨੂੰ ਸਾਰਿਆਂ ਨੂੰ ਭਰਪੂਰ ਆਕਸੀਜਨ ਮਿਲੇਗੀ ਕਿਉਂਕਿ ਸੱਚ ਸਿਆਣੇ ਕਹਿੰਦੇ ਇੱਕ ਰੁੱਖ ਸੌ ਸੁੱਖ ਇੱਕ ਘਰ ਵਿੱਚ ਰੁੱਖ ਹੋਣਾ ਬਹੁਤ ਜਰੂਰੀ ਹੈ ਤੇ ਦੂਜਾ ਘਰ ਵਿੱਚ ਧੀ ਹੋਣੀ ਬਹੁਤ ਜਰੂਰੀ ਹੈ ਇਹ ਦੋਵੇਂ ਹੀ ਮਿਲ ਕੇ ਸਾਨੂੰ ਆਪਣੇ ਸਮੇਂ ਅਨੁਸਾਰ ਛਾਂ ਦਿੰਦੇ ਨੇ ਰਹਿੰਦੇ ਨੇ ਸੋ ਹੋਰ ਵੀ ਕੋਈ ਰੁੱਖ ਲਗਾਉਣਾ ਚਾਹੁੰਦਾ ਹੈ ਉਹ ਮੈਨੂੰ ਮਿਲ ਸਕਦਾ ਹੈ ਕਿਉਂਕਿ ਇਹ ਇੱਕ ਆਖਰੀ ਮਹੀਨਾ ਭਾਦੋਂ ਦਾਂ ਬਚ ਗਿਆ ਹੈ ਜਿਸ ਚ ਅਸੀਂ ਰੁੱਖ ਲਗਾ ਸਕਦੇ ਹਾਂ ਸੋ ਅਸੀਂ ਇਸ ਆਖਰੀ ਮਹੀਨੇ ਦਾ ਅਸੀਂ ਸਾਰੇ ਵੱਧ ਤੋਂ ਵੱਧ ਫਾਇਦਾ ਲਈਏ ਤੇ ਵੱਧ ਤੋਂ ਵੱਧ ਰੁੱਖ ਲਗਾਈਏ