ਕੁਰਾਲੀ 16 ਅਗਸਤ ( ਜਗਦੇਵ ਸਿੰਘ )
ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਪਡਿਆਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਜਗਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਕਾਲਜ਼ ਦੇ ਚੇਅਰਮੈਨ ਸ੍ਰੀ ਗੁਰਪ੍ਰਤਾਪ ਸਿੰਘ ਪਡਿਆਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਵੱਖੋ ਵੱਖਰੇ ਪੰਜਾਬੀ ਪਹਿਰਾਵੇ ਪਾ ਕੇ ਕਾਲਜ਼ ਵਿੱਚ ਪੁੱਜੇ।ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਵਿਰਸੇ ਦੀਆਂ ਬਾਤਾਂ, ਬੋਲੀਆਂ ਅਤੇ ਲੋਕ ਤੱਥਾਂ ਤੋਂ ਇਲਾਵਾ ਲੜਕੀਆਂ ਦਾ ਮਨਪਸੰਦ ਨਾਚ ਗਿੱਧਾ ਪੇਸ਼ ਕੀਤਾ ਗਿਆ।ਇਸ ਤੋਂ ਇਲਾਵਾ ਫਰੈਸ਼ਰ ਪਾਰਟੀ ਅਤੇ ਤੀਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਇਸ਼ਮੀਤ ਕੌਰ ਮਿਸ ਫਰੈਸ਼ਰ ਚੁਣੀ ਗਈ ਅਤੇ ਮਿਸ ਪੰਜਾਬਣ ਦਾ ਖਿਤਾਬ ਸ਼ਿਵਾਨੀ, ਰੁਪਿੰਦਰ , ਕੋਮਲ ਅਤੇ ਜੀਵਨਜੋਤ ਨੂੰ ਮਿਲਿਆ।ਇਸ ਤੋਂ ਇਲਾਵਾ ਮਿਸ ਤੀਜ ਗੁਰਲੀਨ ਕੌਰ ਨੂੰ ਚੁਣਿਆ ਗਿਆ।ਇਸ ਮੌਕੇ ਸਾਰੀਆਂ ਹੀ ਜੈਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ੍ਰੀ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਇਸ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਕਢਾਈ ਮਸ਼ੀਨਾਂ ਵੀ ਵੰਡੀਆਂ ਗਈਆਂ।ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਪਡਿਆਲਾ, ਜਿਲਾ ਮੋਹਾਲੀ ਐਡੀਲੇਟਿਡ ਪੰਜਾਬੀ ਯੂਨੀਵਰਸਿਟੀ ਪਟਿਆਲਾ ,ਕਾਲਜ ਦੀ ਇਹ ਹਮੇਸ਼ਾ ਪਹਿਲਕਦਮੀ ਰਹੀ ਹੈ ਕਿ ਜੋ ਵੀ ਵਿਦਿਆਰਥੀ ਇਸ ਕਾਲਜ ਵਿੱਚ ਪੜ੍ਹਦਾ ਹੈ ਜਾਂ ਪਾਸ ਕਰ ਕੇ ਚਲਾ ਜਾਂਦਾ ਹੈ ਉਹ ਆਪਣੇ ਕਦਮਾਂ ਤੇ ਖੜ ਕੇ ਕੁਝ ਨਾ ਕੁਝ ਵਧੀਆ ਕਰ ਕੇ ਆਪਣਾ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰੇ।ਇਸ ਲਈ ਇਸ ਕਾਲਜ ਵਿੱਚ ਜ਼ਿਆਦਾਤਰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਦਾਖਲਾ ਦਿੱਤਾ ਜਾਂਦਾ ਹੈ।ਇਸ ਕਾਲਜ ਵਿੱਚ ਉਹ ਸਾਰੀਆਂ ਸਹੂਲਤਾਂ ਮੌਜੂਦ ਹਨ ਜੋ ਵੱਡੇ ਵੱਡੇ ਵਿਦਿਅਕ ਅਦਾਰਿਆਂ ਵੱਲੋਂ ਦਿੱਤੀਆਂ ਜਾਂਦੀਆਂ ਹਨ। ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਲਈ ਵਜ਼ੀਫੇ ਅਤੇ ਮਹੀਨਾਵਾਰ ਫੀਸਾਂ ਦੀ ਸਹੂਲਤ ਅਨੁਸੂਚਿਤ ਜਾਤੀਆਂ ਲਈ ਟਿਊਸ਼ਨ ਫੀਸ ਮੁਆਫ, ਬੀਸੀ ਵਿਦਿਆਰਥੀਆਂ ਲਈ 50% ਟਿਊਸ਼ਨ ਫੀਸ ਮੁਆਫ ਆਦਿ।ਇਸ ਤੋਂ ਇਲਾਵਾ ਓਬੀਸੀ ਸ੍ਰੇਣੀ ਦੇ ਸਾਰੇ ਵਿਦਿਆਰਥੀਆਂ ਨੂੰ 50% ਫੀਸ ਰਿਆਇਤ ਦੀ ਪੇਸ਼ਕਸ਼ ਕਰਨ ਵਾਲਾ ਇਹ ਇੱਕੋ ਇੱਕ ਕਾਲਜ ਹੈ। ਜਿਸ ਵਿੱਚ B.C.A ,B.A,B.COM,PGDCA, M.Sc IT ਦੀ ਪੜ੍ਹਾਈ ਤੋਂ ਇਲਾਵਾ ਸਾਰਟ ਕੋਰਸਾਂ ਕਟਿੰਗ ਅਤੇ ਟੇਲਰਿੰਗ, ਮੇਕਅੱਪ ਆਰਟਿਸਟ ਅਤੇ ਕੰਪਿਊਟਰ ਕੋਰਸ ਦੀ ਵੀ ਸੁਵਿਧਾ ਉਪਲੱਬਧ ਕਰਵਾਈ ਜਾਦੀ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਕਾਲਜ ਵਿੱਚ ਦਾਖਲ ਕਰਵਾਓ।