ਕੁਰਾਲੀ  01  ਅਗਸਤ (ਜਗਦੇਵ ਸਿੰਘ)

ਨੇੜੇ ਪਿੰਡ ਬੰਨ ਮਾਜਰਾ ਦੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਕਾਕਾ ਨੋਰਥ ਬੰਨ ਮਾਜਰਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹੁਣ ਕਿੱਥੇ ਗਿਆ ਨੈੱਟ ਜੋ ਅਕਸਰ ਹੀ ਸਾਨੂੰ ਸਾਰਿਆਂ ਨੂੰ ਦੱਸ ਦਿੰਦਾ ਸੀ ਕਿ ਕਦੋਂ ਮੀਂਹ ਪੈਣਾ ਹੈ ਤੇ ਕਦੋਂ ਹੈ ਤੁਸੀਂ ਦੇਖ ਲਓ ਅੱਜ ਕੁਦਰਤ ਦੇ ਅਜਿਹੀ ਮਾਰ ਮਾਰੀ ਕੀ ਨੈਟ ਦਾ ਦੱਸਿਆ ਹੋਇਆ ਮੀਂਹ ਕਿਤੇ ਨੇੜੇ ਤੇੜੇ ਵੀ ਨਹੀਂ ਦਿਸਦਾ ਕਿਉਂਕਿ ਅਸੀਂ ਖੁਦ ਇਹਨਾਂ ਕਾਰਨ ਤੇ ਜਿੰਮੇਵਾਰ ਹਾਂ ਅਸੀਂ ਖੁਦ ਕੁਦਰਤ ਨਾਲ ਛੇੜ ਛਾੜ ਕਰਕੇ ਆਪਣੇ ਲਈ ਇਹ ਸਮਾਂ ਲਿਆਂਦਾ ਤੁਸੀਂ ਦੇਖ ਲਿਆ ਕੀ ਪੁਰਾਣੀਆਂ ਸੜਕਾਂ ਹੁੰਦੀਆਂ ਸੀ ਤਾਂ ਉਹਨਾਂ ਆਲੇ ਦੁਆਲੇ ਵੱਡੇ ਵੱਡੇ ਰੁੱਖ ਤਕਰੀਬਨ 100 ਸਾਲ ਪੁਰਾਣੇ ਜੋ ਕਿ ਸਾਨੂੰ ਸਾਰਿਆਂ ਨੂੰ ਆਕਸੀਜਨ ਪ੍ਰਦਾਨ ਕਰਦੇ ਸੀ ਅਤੇ ਤਾਪਮਾਨ ਨੂੰ ਵੀ ਆਪ ਕੰਟਰੋਲ ਕਰਦੇ ਸੀ ਤੇ ਸਾਨੂੰ ਕਦੇ ਵੀ ਅਜਿਹਾ ਤਾਪਮਾਨ ਨਹੀਂ ਝੱਲਣਾ ਪਿਆ ਜਦੋਂ ਤੱਕ ਉਹ ਸਾਡੀ ਜਿੰਦਗੀ ਵਿੱਚ ਸੀ ਅੱਜ ਅਸੀਂ ਆਪਣੀ ਜ਼ਿੰਦਗੀ ਤੋਂ ਉਹਨਾਂ ਨੂੰ ਦੂਰ ਕਰ ਚੁੱਕੇ ਹਾਂ ਜਿਸ ਦਾ ਖਮਿਆਜਾ ਸਾਨੂੰ ਸਾਰਿਆਂ ਨੂੰ ਅੱਜ ਭੁਗਤਣਾ ਪੈ ਰਿਹਾ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਨਾਲ ਅਸੀਂ ਉਸ ਸੱਚੇ ਵਾਹਿਗੁਰੂ ਨੂੰ ਵੀ ਭੁੱਲ ਗਏ ਹਾਂ ਜਿਸ ਦੇ ਆਸਰੇ ਅਸੀਂ ਛੋਟੇ ਹੁੰਦੇ ਵਧੀਆ ਜਿੰਦਗੀ ਬਤੀਤ ਕਰਦੇ ਸੀ ਅੱਜ ਨੈਟ ਦਾ ਯੁਗ ਹੋ ਗਿਆ ਇਸ ਨੈਟ ਦੀ ਯੁੱਗ ਨੇ ਸਾਨੂੰ ਕਿਸੇ ਥਾਂ ਜੋਗਾ ਨਹੀਂ ਛੱਡਿਆ ਜਦੋਂ ਸਾਨੂੰ ਸਾਰਿਆਂ ਨੂੰ ਮੀਂਹ ਦੀ ਲੋੜ ਹੁੰਦੀ ਹੈ ਤਾਂ ਅਸੀਂ ਨੈੱਟ ਤੇ ਜਰੂਰ ਦੇਖਦੇ ਹਾਂ ਤੇ ਬਸ ਨੈੱਟ ਤੇ ਹੀ ਅਸੀਂ ਭਰੋਸਾ ਬਣਾ ਲਿਆ ਸਾਰਿਆਂ ਨੂੰ ਉਸ ਵਾਹਿਗੁਰੂ ਨੂੰ ਕਦੇ ਵੀ ਅਸੀਂ ਦਿਲੋ ਅਰਦਾਸ ਨਹੀਂ ਕਰਦੇ ਕਿ ਕਿ ਰੱਬਾ ਰੱਬਾ ਮੀਂਹ ਬਰਸਾ ਸਾਡੀ ਕੋਠੀ ਦਾਣੇ ਪਾ ਜੋ ਪੁਰਾਣੀ ਆ ਕਹਾਵਤਾਂ ਸਾਨੂੰ ਅੱਜ ਯਾਦ ਨੇ ਜੋ ਕਿ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਇਸ ਬਾਰੇ ਭੋਰਾ ਵੀ ਪਤਾ ਨਹੀਂ ਇਸ ਦੇ ਨਾਲ ਨਾਲ ਪੁਰਾਣਿਆਂ ਸਮਿਆਂ ਵਿੱਚ ਜਦੋਂ ਮੀਂਹ ਨਹੀਂ ਪੈਂਦੇ ਸੀ ਤਾਂ ਇੱਕ ਪਿੰਡਾਂ ਵਿੱਚ ਇੱਕ ਰੀਤ ਚੱਲੀ ਹੋਈ ਸੀ ਉਸ ਨੂੰ ਕਹਿੰਦੇ ਸੀ ਗੁੱਡੀ ਫੁਕਣਾ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਗੁੱਡੀ ਫੁਕਦੇ ਸੀ ਤੇ ਸੰਗਤਾਂ ਲਈ ਲੰਗਰ ਲਗਾਉਂਦੇ ਸੀ ਜੋ ਕਿ ਸਾਡੇ ਤੋਂ ਕੋਹਾਂ ਦੂਰ ਹੋ ਗਏ ਇਥੋਂ ਤੱਕ ਕੀ ਸਾਡੀਆਂ ਆਉਣ ਵਾਲੀਆਂ ਜਨ ਰੇਸ਼ਨਾਂ ਨੂੰ ਇਹਨਾਂ ਬਾਰੇ ਸਾਨੂੰ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ। ਕਿ ਸਾਡਾ ਵਿਰਸਾ ਕਲਚਰ ਕਿਹੋ ਜਿਹਾ ਸੀ ਜਿਸ ਤੋਂ ਅਸੀਂ ਕਾਫੀ ਪੱਛੜ ਗਏ ਹਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਣ ਠੀਕ ਉਸੇ ਤਰ੍ਹਾਂ ਹ ਹਰਿਆ ਭਰਿਆ ਖੁਸ਼ਹਾਲੀ ਵਾਲਾ ਆਕਸੀਜਨ ਰਹਿਤ ਹੋਵੇ

ਸ਼ੇਅਰ