ਕੁਰਾਲੀ 4ਫਰਵਰੀ (ਜਗਦੇਵ ਸਿੰਘ)2025
ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਵਾਰਡ ਨੰਬਰ 6, ਮਾਡਲ ਟਾਊਨ, ਕੁਰਾਲੀ ਵਿੱਚ ਸਥਿੱਤ ਪਾਰਕ ਦਾ ਜਾਇਜ਼ਾ ਲਿਆ ਅਤੇ ਉਥੇ ਦੇ ਸਥਾਨਕ ਨਿਵਾਸੀਆਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੀਆ। ਇਸ ਦੌਰਾਨ ਸਥਾਨਕ ਲੋਕਾਂ ਨੇ ਪ੍ਰਧਾਨ ਜੀ ਨੂੰ ਪਾਰਕ ਦੀਆਂ ਕੁਝ ਮੁੱਖ ਸਮੱਸਿਆਵਾਂ ਜਿਵੇਂ ਕਿ ਸਫਾਈ, ਰੋਸ਼ਨੀ, ਬੈਠਣ ਲਈ ਵਿਵਸਥਾ ਅਤੇ ਵਾਲੀਬਾਲ-ਬੈਡਮਿੰਟਨ ਗਰਾਂਉਡ ਬਾਰੇ ਦੱਸਿਆ। ਲੋਕਾਂ ਨੇ ਇਹ ਵੀ ਗੁਜ਼ਾਰਿਸ਼ ਕੀਤੀ ਕਿ ਪਾਰਕ ਵਿੱਚ ਜ਼ਿਆਦਾ ਹਰੇ ਭਰੇ ਪੌਦੇ ਅਤੇ ਖੇਡਾਂ ਲਈ ਹੋਰ ਉਚਿਤ ਸਥਾਨ ਬਣਾਏ ਜਾਣ।
ਰਣਜੀਤ ਸਿੰਘ ਜੀਤੀ ਪਡਿਆਲਾ ਨੇ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਜਲਦੀ ਹੀ ਇਨ੍ਹਾਂ ਸਮੱਸਿਆਂਵਾਂ ਦਾ ਹੱਲ ਕੀਤਾ ਜਾਵੇਗਾ। ਮਾਡਲ ਟਾਊਨ ਦਾ ਇਹ ਪਾਰਕ ਨਗਰ ਕੌਂਸਲ ਦੇ ਦੁਆਰਾ ਇਕ ਵਿਸ਼ੇਸ਼ ਪਾਰਕ ਬਣਾਇਆ ਜਾਵੇਗਾ ਜਿਸ ਵਿੱਚ ਸਿਹਤਮੰਦ ਅਤੇ ਆਕਰਸ਼ਕ ਵਾਤਾਵਰਣ ਸੁਰੱਖਿਅਤ ਕੀਤਾ ਜਾਵੇਗਾ।”
ਉਹਨਾਂ ਨੇ ਕਿਹਾ ਕਿ ਜਲਦ ਹੀ ਪਾਰਕ ਵਿੱਚ ਸਫਾਈ ਸੇਵਾ, ਰੋਸ਼ਨੀ ਦੀ ਵਿਵਸਥਾ, ਬੈਠਣ ਲਈ ਅਤੇ ਕੁਰਸੀਆਂ ਦੀ ਵਿਵਸਥਾ ਅਤੇ ਬੱਚਿਆਂ ਲਈ ਖੇਡਣ ਵਾਲੀਆਂ ਸਹੂਲਤਾਂ ਮੁੱਹਈਆ ਕਰਵਾਈਆਂ ਜਾਣਗੀਆਂ।
ਪ੍ਰਧਾਨ ਜੀਤੀ ਪਡਿਆਲਾ ਨੇ ਇਸ ਮੌਕੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਗਰ ਕੌਂਸਲ ਕੁਰਾਲੀ ਦੇ ਵੱਡੇ ਉਦੇਸ਼ਾਂ ਨੂੰ ਵੀ ਸਾਂਝਾ ਕੀਤਾ।
ਇਸ ਮੌਕੇ ਸੰਜੀਵ ਟੰਡਨ, ਕੌਂਸਲਰ ਰਮਾਕਾਂਤ ਕਾਲੀਆ, ਸੁਖਵਿੰਦਰ ਸਿੰਘ ਵੀ ਹਾਜ਼ਰ ਸਨ ।